ਭਾਰਤ ਬਨਾਮ ਆਸਟ੍ਰੇਲੀਆ ਦਿਨ-ਰਾਤ ਦਾ ਮੈਚ- ਦਿਨ ਦੂਜਾ
ਭਾਰਤੀ ਗੇਂਦਬਾਜਾਂ ਦੀ ਘਾਤਕ ਗੇਂਦਬਾਜੀ ਅੱਗੇ ਆਸਟ੍ਰੇਲੀਆਈ ਬੱਲੇਬਾਜ਼ ਬੇਵੱਸ
98 ਰਨਾਂ ਤੇ ਹੀ ਅੱਧੀ ਟੀਮ ਪਵੇਲੀਅਨ ਪਰਤੀ

ਐਡੀਲੇਡ,18 ਦਸੰਬਰ (ਗੁਰਪੁਨੀਤ ਸਿੰਘ ਸਿੱਧੂ)-ਭਾਰਤ ਅਤੇ ਆਸਟ੍ਰੇਲੀਆ ਵਿੱਚ ਚੱਲ ਰਹੀ ਚਾਰ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ ਭਾਰਤ ਦੇ 244 ਰਨਾਂ ਦੇ ਜਵਾਬ ਵਿੱਚ ਆਸਟ੍ਰੇਲੀਆ ਦੀ ਪਹਿਲੀ ਪਾਰੀ ਵਿੱਚ 5 ਵਿਕਟਾਂ ਪਿੱਛੇ 98 ਰਨ ਹੀ ਬਣੇ ਹਨ। ਅੱਜ ਦੂਜੇ ਦਿਨ ਦੀ ਖੇਡ ਸ਼ੁਰੂ ਹੁੰਦਿਆਂ ਹੀ ਪਹਿਲਾਂ ਆਸਟ੍ਰੇਲੀਆਈ ਗੇਂਦਬਾਜਾਂ ਨੇ ਭਾਰਤ ਨੂੰ ਸਿਰਫ 11 ਰਨ ਹੀ ਦਿੱਤੇ ਜਦ ਕਿ ਉਸਦੇ ਬਾਕੀ ਰਹਿੰਦੇ 4 ਖਿਡਾਰੀਆਂ ਨੂੰ ਆਊਟ ਕਰ ਕੇ 244 ਰਨਾਂ ਨੇ ਹੀ ਪਹਿਲੀ ਪਾਰੀ ਸਮੇਟ ਦਿੱਤੀ। ਉਸ ਤੋਂ ਬਾਅਦ ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ ਖੇਡਣੀ ਸ਼ੁਰੂ ਕੀਤੀ ਪਰ ਉਮੇਸ਼ ਯਾਦਵ, ਜਸਪ੍ਰੀਤ ਬੁਮਰਹਾ, ਮੁਹੰਮਦ ਸ਼ੰਮੀ ਅਤੇ ਰਵੀਚੰਦਰਨ ਅਸ਼ਵਿਨ ਦੀ ਵਧਿਆ ਗੇਂਦਬਾਜੀ ਅੱਗੇ ਆਸਟ੍ਰੇਲੀਆਈ ਬੱਲੇਬਾਜ ਬੇਵੱਸ ਦਿਸ ਰਹੇ ਹਨ। ਇਸ ਦੌਰਾਨ ਜਸਪ੍ਰੀਤ ਬੁਮਰਹਾ ਨੇ ਦੋਨਾਂ ਸਲਾਮੀ ਬੱਲੇਬਾਜਾਂ ਮੈਥਊ ਵਾਡੇ ਤੇ ਜੋਏ ਬਰਨਸ ਨੂੰ 8-8ਰਨ ਹੀ ਬਣਾਉਣ ਦਿੱਤੇ। ਦੋਨੇ ਖਿਡਾਰੀ ਬੁਮਰਹਾ ਦੀਆਂ ਗੇਂਦਾਂ ਨੂੰ ਸਮਝ ਹੀ ਨਾ ਸਕੇ ਤੇ ਉਹ ਐਲਪੀ ਡਬਲਊ ਆਊਟ ਹੋ ਗਏ। ਜਦ ਕਿ ਸਟਿਵਨ ਸਮਿਥ 1 ਰਨ ਟਰੈਵਸ ਹੈਡ 7ਰਨ ਅਤੇ ਕੈਮਰੌਨ ਗ੍ਰੀਨ 11ਰਨ, ਨੂੰ ਰਵੀਚੰਦਰਨ ਅਸ਼ਵਿਨ ਨੇ ਪਵੇਲੀਅਨ ਵਾਪਸ ਭੇਜ ਦਿੱਤਾ। ਦੂਜੇ ਦਿਨ ਦੀ ਚਾਹ ਵੇਲੇ ਦੀ ਖੇਡ ਤੱਕ ਆਸਟ੍ਰੇਲੀਆ 5 ਖਿਡਾਰੀਆਂ ਪਿਛੇ 98 ਰਨ ਹੀ ਬਣਾ ਸਕਿਆ।
ਖਬਰ ਲਿਖਣ ਵੇਲੇ ਤੱਕ ਆਸਟ੍ਰੇਲੀਆ ਦੀਆਂ 5 ਵਿਕਟਾਂ ਪਿੱਛੇ 111 ਦੌੜਾਂ ਬਣੀਆਂ ਹਨ।






















