ਦੁਨੀਆਂ ਵਿੱਚ ਕੋਰੋਨਾ ਮਰੀਜਾਂ ਦਾ ਅੰਕੜਾ 7.52 ਕਰੋੜ ਤੋਂ ਜ਼ਿਆਦਾ

ਦਿੱਲੀ, 18 ਦਸੰਬਰ (ਵਿਸ਼ਵ ਵਾਰਤਾ)- ਦੁਨੀਆਂ ਵਿੱਚ ਕੋਰੋਨਾ ਮਰੀਜਾਂ ਦਾ ਅੰਕੜਾ 7.52 ਕਰੋੜ ਤੋਂ ਜ਼ਿਆਦਾ ਹੋ ਗਿਆ ਹੈ। 5 ਕਰੋੜ 28 ਲੱਖ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ। ਹੁਣ ਤੱਕ 16 ਲੱਖ 67 ਹਜ਼ਾਰ ਤੋਂ ਜ਼ਿਆਦਾ ਲੋਕ ਜਾਨ ਗਵਾ ਚੁੱਕੇ ਹਨ। ਇਹ ਅੰਕੜੇ www.worldometers.info/coronavirus ਦੇ ਮੁਤਾਬਕ ਹਨ। ਅਮਰੀਕਾ ਅਤੇ ਜਰਮਨੀ ਤੋਂ ਬਾਅਦ ਕੋਲੰਬੀਆ ਵਿੱਚ ਵੀ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। ਵੀਰਵਾਰ ਨੂੰ ਇਥੇ 12 ਹਜ਼ਾਰ ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹਨ।






















