ਇਸ ਫੁਟਬਾਲਰ ਨੇ ਜਿੱਤਿਆ FIFA ਅਵਾਰਡ

ਦਿੱਲੀ, 18 ਦਸੰਬਰ(ਵਿਸ਼ਵ ਵਾਰਤ)- ਪੋਲੈਂਡ ਦੇ ਰਾਬਰਟ ਲੇਵਾਨਡਾਸਕੀ ਨੇ ਫੀਫਾ ਬੈਸਟ ਮੈਨਸ ਪਲੇਅਰ ਅਵਾਰਡ ਜਿੱਤਿਆ ਹੈ। ਇਸ ਦੇ ਨਾਲ ਹੀ 32 ਸਾਲ ਦਾ ਇਹ ਸਟ੍ਰਾਈਕਰ ਮੈਸੀ-ਰੋਨਾਲਡੋ ਤੋਂ ਬਾਅਦ ਫੀਫਾ ਅਵਾਰਡ ਜਿੱਤਣ ਵਾਲਾ ਖਿਡਾਰੀ ਬਣ ਗਿਆ ਹੈ। ਵੀਰਵਾਰ ਨੂੰ ਜਿਊਰਿਖ ਵਿੱਚ ਹੋਈ ਵਰਚੁਅਲ ਅਵਾਰਡ ਸੇਰੇਮਨੀ ਵਿੱਚ ਉਹਨਾਂ ਨੁੰ ਇਹ ਅਵਾਰਡ ਮਿਲਿਆ ਹੈ।





















