ਨਵੀਂ ਦਿੱਲੀ, 26 ਦਸੰਬਰ – ਪਾਕਿਸਤਾਨ ਦੀ ਇਸਲਾਮਾਬਾਦ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨਾਲ ਉਸ ਦੀ ਮਾਂ ਅਤੇ ਪਤਨੀ ਦੀ ਮੁਲਾਕਾਤ ਦੇ ਤਰੀਕਿਆਂ ਉਤੇ ਭਾਰਤ ਨੇ ਸਖਤ ਇਤਰਾਜ ਜਤਾਇਆ ਹੈ| ਅੱਜ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕੁਲਭੂਸ਼ਣ ਜਾਧਵ ਦੀ ਮਾਂ ਅਤੇ ਪਤਨੀ ਤੋਂ ਮੁਲਾਕਾਤ ਤੋਂ ਪਹਿਲਾਂ ਉਨ੍ਹਾਂ ਦੀਆਂ ਚੂੜੀਆਂ, ਬਿੰਦੀ ਅਤੇ ਮੰਗਲਸੂਤਰ ਤੱਕ ਉਤਰਵਾ ਲਏ ਸਨ| ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਅੱਜ ਕਿਹਾ ਕਿ ਜਾਧਵ ਬਾਰੇ ਪਾਕਿਸਤਾਨ ਨੇ ਝੂਠ ਫੈਲਾਇਆ ਹੈ|
ਉਨ੍ਹਾਂ ਦੱਸਿਆ ਕਿ ਇਹੀ ਨਹੀਂ ਕਈ ਵਾਰੀ ਮੰਗਣ ਤੋਂ ਬਾਅਦ ਵੀ ਜਾਧਵ ਦੀ ਪਤਨੀ ਦੀ ਉਸ ਨੂੰ ਜੁੱਤੀ ਵਾਪਸ ਨਹੀਂ ਕੀਤੀ ਗਈ| ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਨੇ ਸਮਝੌਤੇ ਦੀ ਭਾਵਨਾ ਦੀ ਉਲੰਘਣਾ ਕੀਤੀ ਹੈ| ਉਨ੍ਹਾਂ ਕਿਹਾ ਕਿ ਜਾਧਵ ਦੀ ਮਾਤਾ ਅਤੇ ਪਤਨੀ ਦੇ ਕੱਪੜੇ ਬਦਲਵਾਏ ਗਏ|
ਵਰਣਨਯੋਗ ਹੈ ਕਿ ਕੱਲ ਇਸਲਾਮਾਬਾਦ ਜੇਲ੍ਹ ਵਿਚ ਬੰਦ ਕੁਲਭੂਸ਼ਣ ਜਾਧਵ ਨਾਲ ਉਸ ਦੀ ਮਾਂ ਅਤੇ ਪਤਨੀ ਨੇ ਮੁਲਾਕਾਤ ਕੀਤੀ ਸੀ| ਇਸ ਮੁਲਾਕਾਤ ਦੌਰਾਨ ਦੋਨਾਂ ਵਿਚਾਲੇ ਸ਼ੀਸ਼ੇ ਦੀ ਦੀਵਾਰ ਸੀ, ਜਿਸ ਖਿਲਾਫ ਭਾਰਤ ਵਿਚ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ|
ਪ੍ਰਧਾਨ ਮੰਤਰੀ ਮੋਦੀ ਨੇ ਜੀ7 ਸਿਖਰ ਸੰਮੇਲਨ ਤੋਂ ਪਹਿਲਾਂ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨਾਲ ਗਲੋਬਲ ਵਿਕਾਸ ਬਾਰੇ ਕੀਤੀ ਚਰਚਾ
ਪ੍ਰਧਾਨ ਮੰਤਰੀ ਮੋਦੀ ਨੇ ਜੀ7 ਸਿਖਰ ਸੰਮੇਲਨ ਤੋਂ ਪਹਿਲਾਂ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨਾਲ ਗਲੋਬਲ ਵਿਕਾਸ ਬਾਰੇ ਕੀਤੀ ਚਰਚਾ ...