IND vs AUS ਪਹਿਲਾ ਟੈਸਟ 17 ਦਸੰਬਰ ਤੋਂ

ਸਿਡਨੀ,15 ਦਸੰਬਰ(ਗੁਰਪੁਨੀਤ ਸਿੰਘ ਸਿੱਧੂ)-ਭਾਰਤੀ ਟੀਮ ਨੇ ਆਸਟ੍ਰੇਲੀਆ ਦੌਰੇ ਤੇ 4 ਟੈਸਟ ਦੀ ਸੀਰੀਜ਼ ਖੇਡਣਾ ਹੈ। ਪਹਿਲਾ ਟੈਸਟ 17 ਦਸੰਬਰ ਤੋਂ ਖੇਡਿਆ ਜਾਵੇਗਾ। ਜੋ ਡੇ-ਨਾਈਟ ਹੋਵੇਗਾ। ਟੀਮ ਇੰਡੀਆ ਆਸਟ੍ਰੇਲੀਆ ਨੂੰ ਪਿਛਲੀ ਦੋ ਟੈਸਟ ਸੀਰੀਜ਼ ਵਿੱਚ ਹਰਾ ਚੁੱਕੀ ਹੈ। ਇਸ ਲਈ ਭਾਰਤ ਕੋਲ ਹੁਣ ਆਸਟ੍ਰੇਲੀਆ ਦੇ ਖਿਲਾਫ ਲਗਾਤਾਰ ਤਿੰਨ ਟੈਸਟ ਸੀਰੀਜ਼ ਜਿੱਤਣ ਦਾ ਮੌਕਾ ਹੈ।
ਟੀਮ ਇੰਡੀਆ ਨੇ ਪਿਛਲੀ ਵਾਰ ਆਸਟ੍ਰੇਲੀਆ ਨੂੰ 3-1 ਨਾਲ ਮਾਤ ਦਿੱਤੀ ਸੀ। ਟੀਮ ਇੰਡੀਆ ਦੀ ਆਸਟ੍ਰੇਲੀਆ ਵਿੱਚ ਇਹ ਪਹਿਲੀ ਟੈਸਟ ਸੀਰੀਜ਼ ਜਿੱਤ ਸੀ। ਭਾਰਤ ਨੇ ਆਸਟ੍ਰੇਲੀਆ ਵਿੱਚ ਹੁਣ ਤੱਕ 12 ਵਿੱਚੋਂ 8 ਸੀਰੀਜ਼ ਹਾਰੀਆਂ ਹਨ ਅਤੇ 3 ਡ੍ਰਾ ਖੇਡੀਆਂ ਹਨ।






















