ਕਿਸਾਨ ਅੰਦੋਲਨ ਦੇ ਕਾਰਨ ਰੇਲਵੇ ਨੇ ਰੱਦ ਕੀਤੀਆਂ ਕਈ ਟ੍ਰੇਨਾਂ

ਦਿੱਲੀ, 14ਦਸੰਬਰ(ਵਿਸ਼ਵ ਵਾਰਤਾ)- ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਰੇਲਵੇ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਚੱਲ ਰਹੇ ਅੰਦੋਲਨ ਕਾਰਨ ਪੱਛਮੀ ਰੇਲਵੇ ਦੀਆਂ ਕੁਝ ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ। ਜਦੋਂ ਕਿ ਕੁਝ ਨੂੰ ਡਾਈਵਰਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੁਝ ਟ੍ਰੇਨਾਂ ਨੂੰ ਸ਼ਾਰਟ ਟਰਮੀਨੇਟ ਅਤੇ ਸ਼ਾਰਟ ਓਰਿਜੀਨੇਟ ਕੀਤਾ ਗਿਆ ਹੈ।
ਇਹਨਾਂ ਟ੍ਰੇਨਾਂ ਨੂੰ ਕੀਤਾ ਗਿਆ ਰੱਦ
- ਅਜਮੇਰ-ਅਮ੍ਰਿਤਸਰ ਐਕਸਪ੍ਰੈਸ (09613) ਸਪੈਸ਼ਲ ਟ੍ਰੇਨ14 ਦਸੰਬਰ ਨੂੰ ਰੱਦ ਰਹੇਗੀ
- ਅਮ੍ਰਿਤਸਰ-ਅਜਮੇਰ ਐਕਸਪ੍ਰੈਸ (09612) ਸਪੈਸ਼ਲ ਟ੍ਰੇਨ15 ਦਸੰਬਰ ਨੂੰ ਰੱਦ ਰਹੇਗੀ
- ਡਿਬਰੂਗੜ-ਅਮ੍ਰਿਤਸਰ ਐਕਸਪ੍ਰੈਸ (05211) ਸਪੈਸ਼ਲ ਟ੍ਰੇਨ 14 ਦਸੰਬਰ ਨੂੰ ਰੱਦ ਰਹੇਗੀ
- ਅਮ੍ਰਿਤਸਰ-ਡਿਬਰੂਗੜ ਐਕਸਪ੍ਰੈਸ (05212) ਸਪੈਸ਼ਲ ਟ੍ਰੇਨ 16 ਦਸੰਬਰ ਨੂੰ ਰੱਦ ਰਹੇਗੀ























