ਦਿੱਲੀ ਬਾਰਡਰ ਤੇ ਕਿਸਾਨਾਂ ਦੀ ਭੁੱਖ ਹੜਤਾਲ ਜਾਰੀ
ਸਰਕਾਰ ਐਮਐਸਪੀ ਤੇ ਕਰ ਰਹੀ ਗੁਮਰਾਹ-ਕਿਸਾਨ ਆਗੂ

ਦਿੱਲੀ, 14 ਦਸੰਬਰ(ਵਿਸ਼ਵ ਵਾਰਤਾ)- ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੀ ਨਾਰਾਜ਼ਗੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਕਿਸਾਨ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਆਪਣੀ ਮੰਗ ਤੋਂ ਪਿਛੇ ਹਟਣ ਲਈ ਤਿਆਰ ਨਹੀਂ ਹਨ। ਇਸ ਲਈ ਅੱਜ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਨ ਲਈ ਦੇਸ਼ ਭਰ ਦੀਆਂ 40 ਜੱਥੇਬੰਦੀਆਂ ਦੇ ਆਗੂ ਦਿੱਲੀ ਬਾਰਡਰ ਤੇ ਭੁੱਖ-ਹੜਤਾਲ ਤੇ ਬੈਠੇ ਹਨ।
ਬੀਜੇਪੀ ਦੇਸ਼ ਭਰ ਵਿੱਚ ਖੇਤੀ ਕਾਨੂੰਨਾਂ ਤੇ ਜਨ-ਸਮਰਥਨ ਪਾਉਣ ਲਈ ਕਿਸਾਨ ਸੰਮੇਲਨ ਅਤੇ ਚੌਪਾਲਾਂ ਸ਼ੁਰੂ ਕਰ ਰਹੀ ਹੈ। ਉਥੇ ਹੀ ਵਿਰੋਧੀ ਪਾਰਟੀਆਂ ਕਿਸਾਨਾਂ ਦੇ ਸਮਰਥਨ ਵਿੱਚ ਪਿੰਡ-ਪਿੰਡ ਅਤੇ ਡੀਸੀ ਦਫਤਰਾਂ ਅੱਗੇ ਧਰਨਾ ਦੇ ਰਹੀਆਂ ਹਨ।






















