ਚੰਡੀਗੜ੍ਹ ਵਿੱਚ ਲੋਕਾਂ ਨੇ ਖੂਬ ਚਲਾਈ ਸਾਇਕਲ

ਚੰਡੀਗੜ੍ਹ, 14ਦਸੰਬਰ(ਵਿਸ਼ਵ ਵਾਰਤਾ)- ਸ਼ਹਿਰ ਵਿੱਚ ਸਾਇਕਲ ਸ਼ੇਅਰਿੰਗ ਪ੍ਰੋਜੈਕਟ ਦੇ ਸ਼ੁਰੂ ਹੋਣ ਤੋਂ ਬਾਅਦ ਐਤਵਾਰ ਨੂੰ ਛੁੱਟੀ ਦਾ ਦਿਨ ਹੋਣ ਕਾਰਨ ਲੋਕਾਂ ਨੇ ਖੂਬ ਸਾਇਕਲ ਚਲਾਈ। ਐਤਵਾਰ ਨੂੰ ਇਕ ਦਿਨ ਵਿੱਚ 360 ਲੋਕਾਂ ਨੇ ਸਾਇਕਲ ਚਲਾਈ ਉਥੇ ਹੀ 788 ਲੋਕਾਂ ਨੇ ਐਪ ਡਾਊਨਲੋਡ ਕੀਤਾ। ਪਿਛਲੇ ਚਾਰ ਦਿਨਾਂ ਵਿੱਚ 1255 ਲੋਕ ਸਾਇਕਲ ਦੀ ਸਵਾਰੀ ਕਰ ਚੁੱਕੇ ਹਨ, ਅਤੇ ਹੁਣ ਤੱਕ ਕੁਲ 11271 ਲੋਕਾਂ ਨੇ ਐਪ ਡਾਊਨਲੋਡ ਕੀਤਾ ਹੈ।





















