ਜੰਮੂਤਵੀ- ਦਿੱਲੀ – ਅਜਮੇਰ ਸਪੈਸ਼ਲ ਐਕਸਪ੍ਰੈਸ ਰੇਲ ਸੇਵਾ ਬਹਾਲ
ਹੁਣ ਡਿਬਰੂਗੜ ਐਕਸਪ੍ਰੈਸ ਤਿਨਸੁਕੀਆ ਤੱਕ ਚੱਲੇਗੀ
ਜੈਤੋ, 11ਦਸੰਬਰ (ਰਘੂਨੰਦਨ ਪਰਾਸ਼ਰ) ਉੱਤਰੀ ਰੇਲਵੇ ਨੇ ਰੇਲ ਨੰਬਰ 02422 ਜੰਮੂਤਵੀ – ਦਿੱਲੀ ਜੰਕਸ਼ਨ – ਅਜਮੇਰ ਸਪੈਸ਼ਲ ਐਕਸਪ੍ਰੈਸ 11 ਦਸੰਬਰ ਤੋਂ ਅਤੇ ਰੇਲ ਨੰਬਰ 02421 ਅਜਮੇਰ – ਦਿੱਲੀ ਜੰਕਸ਼ਨ – ਜੰਮੂਤਵੀ ਵਿਸ਼ੇਸ਼ ਐਕਸਪ੍ਰੈਸ 12 ਦਸੰਬਰ ਤੋਂ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਹੀ ਰੇਲਵੇ ਨੇ ਡਿਬਰੂਗੜ੍ਹ – ਅੰਮਿ੍ਤਸਰ ਸਪਤਾਹਿਕ ਵਿਸ਼ੇਸ਼ ਐਕਸਪ੍ਰੈਸ ਟ੍ਰੇਨ ਦਾ ਟਰਮਿਨਲ ਸਟੇਸ਼ਨ ਡਿਬਰੂਗੜ੍ਹ ਦੀ ਜਗ੍ਹਾ ਨੀਊ ਤਿਨਸੁਕੀਆ ਕਰ ਦਿੱਤਾ ਗਿਆ ਹੈ। ਰੇਲਵੇ ਨੇ ਟ੍ਰੇਨਾਂ ਦੇ ਚੱਲਣ ਦਾ ਸਮਾਂ ਵੀ ਬਦਲਿਆ ਹੈ। ਟ੍ਰੇਨ ਨੰਬਰ 05933 ਤਿਨਸੁਕੀਆ – ਅੰਮਿ੍ਤਸਰ ਸਪਤਾਹਿਕ ਵਿਸ਼ੇਸ਼ ਐਕਸਪ੍ਰੈਸ ਟ੍ਰੇਨ 15 ਦਸੰਬਰ ਤੋਂ ਹਰ ਮੰਗਲਵਾਰ ਨੂੰ 9 ਵਜੇ ਰਵਾਨਾ ਹੋਵੇਗੀ ਜਦੋਂ ਕਿ ਟ੍ਰੇਨ ਨੰਬਰ 05934 ਅੰਮ੍ਰਿਤਸਰ — ਨਿਊ ਤਿਨਸੁਕੀਆ ਸਪਤਾਹਿਕ ਸਪੈਸ਼ਲ ਐਕਸਪ੍ਰੈਸ ਟ੍ਰੇਨ 18 ਦਸੰਬਰ ਤੋਂ ਹਰ ਸ਼ੁਕਰਵਾਰ ਨੂੰ ਅੰਮ੍ਰਿਤਸਰ ਤੋਂ 15.40 ਵਜੇ ਰਵਾਨਾ ਹੋਵੇਗੀ।























