4 ਐਕਸਪ੍ਰੈਸ ਰੇਲ ਗੱਡੀਆਂ ਕਿਸਾਨ ਅੰਦੋਲਨ ਨੂੰ ਲੈਕੇ ਰੱਦ
ਕਈਆਂ ਦਾ ਰੂਟ ਤਬਦੀਲ ਅਤੇ ਕਈਆਂ ਦਾ ਸੰਚਾਲਨ ਛੋਟਾ ਕੀਤਾ

ਜੈਤੋ, 10 ਦਸੰਬਰ (ਰਘੂਨੰਦਨ ਪਰਾਸ਼ਰ) ਉੱਤਰੀ ਰੇਲਵੇ ਦੁਆਰਾ ਪੰਜਾਬ ਵਿਚ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਰੇਲ ਗੱਡੀਆਂ ਨੂੰ ਰੱਦ ਕਰਨਾ, ਛੋਟਾ ਚੱਲਣਾ, ਅੰਸ਼ਕ ਰੱਦ ਕਰਨਾ ਅਤੇ ਰੂਟ ਵਿਚ ਤਬਦੀਲੀ ਲਗਾਤਾਰ ਕੀਤੀ ਜਾ ਰਹੀ ਹੈ, ਜਿਸ ਕਾਰਣ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਵੇ ਨੇ ਇਸ ਸਬੰਧ ਵਿਚ ਆਪਣੇ ਆਦੇਸ਼ ਵੀ ਜਾਰੀ ਕੀਤੇ ਹਨ, ਜਿਨ੍ਹਾਂ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਉਨ੍ਹਾਂ ‘ਚ ਰੇਲ ਨੰਬਰ 02379 ਸਿਆਲਦਾਹ – ਅੰਮ੍ਰਿਤਸਰ ਐਕਸਪ੍ਰੈਸ ਸਪੈਸ਼ਲ ਰੇਲ ਗੱਡੀ ਜੇਸੀਓ 11 ਦਸੰਬਰ ਨੂੰ ਰੱਦ ਰਹੇਗੀ। ਜਦੋਂ ਕਿ ਰੇਲ ਨੰਬਰ 02380 ਅੰਮ੍ਰਿਤਸਰ – ਸਿਆਲਦਾਹ ਦੀ ਵਿਸ਼ੇਸ਼ ਰੇਲ ਗੱਡੀ ਜੇਸੀਓ 13 ਦਸੰਬਰ ਨੂੰ ਰੱਦ ਰਹੇਗੀ।
05211 ਡਿਬਰੂਗੜ-ਅੰਮ੍ਰਿਤਸਰ ਐਕਸਪ੍ਰੈਸ ਸਪੈਸ਼ਲ ਰੇਲ ਗੱਡੀ ਜੇਸੀਓ 11 ਦਸੰਬਰ ਨੂੰ ਰੱਦ ਕੀਤੀ ਜਾਏਗੀ। ਟ੍ਰੇਨ ਨੰਬਰ 05212 ਅੰਮ੍ਰਿਤਸਰ – ਡਿਬਰੂਗੜ ਸਪੈਸ਼ਲ ਟਰੇਨ ਜੇਸੀਓ 13 ਦਸੰਬਰ ਨੂੰ ਰੱਦ ਰਹੇਗੀ। ਟਰੇਨ ਨੰਬਰ 02715 ਨਾਂਦੇੜ – ਅੰਮ੍ਰਿਤਸਰ ਐਕਸਪ੍ਰੈੱਸ ਜੇਸੀਓ 11 ਦਸੰਬਰ ਨੂੰ ਨਵੀਂ ਦਿੱਲੀ ਵਿੱਚ ਸਮਾਪਤ ਹੋਵੇਗੀ। ਟ੍ਰੇਨ ਨੰਬਰ 02716 ਅੰਮ੍ਰਿਤਸਰ-ਨਾਂਦੇੜ ਐਕਸਪ੍ਰੈਸ ਜੇਸੀਓ 13 ਦਸੰਬਰ ਨੂੰ ਨਵੀਂ ਦਿੱਲੀ ਤੋਂ ਸ਼ੁਰੂ ਹੋਵੇਗੀ ਅਤੇ ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ ਦਰਮਿਆਨ ਰੱਦ ਕੀਤੀ ਜਾਵੇਗੀ। ਰੇਲਗੱਡੀ ਨੰਬਰ 02925 ਬਾਂਦਰਾ ਟਰਮਿਨਸ – ਅੰਮ੍ਰਿਤਸਰ ਐਕਸਪ੍ਰੈੱਸ ਜੇਸੀਓ 11 ਦਸੰਬਰ ਨੂੰ ਚੰਡੀਗੜ੍ਹ ਵਿਖੇ ਖ਼ਤਮ ਹੋਵੇਗੀ। ਅੰਮ੍ਰਿਤਸਰ-ਬਾਂਦਰਾ ਟਰਮੀਨਸ ਐਕਸਪ੍ਰੈਸ ਜੇਸੀਓ 13 ਦਸੰਬਰ ਨੂੰ ਚੰਡੀਗੜ੍ਹ ਤੋਂ ਸ਼ੁਰੂ ਹੋਵੇਗੀ ਅਤੇ ਅੰਸ਼ਕ ਤੌਰ ਤੇ ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਵਿਚਕਾਰ ਰੱਦ ਕੀਤੀ ਜਾਵੇਗੀ। ਰੇਲਗੱਡੀ ਨੰਬਰ 04652 ਅੰਮ੍ਰਿਤਸਰ – ਜੈਯਾਨਗਰ ਐਕਸਪ੍ਰੈੱਸ ਜੇਸੀਓ ਅੰਬਾਲਾ 11 ਦਸੰਬਰ ਨੂੰ ਖ਼ਤਮ ਹੋਵੇਗੀ। ਜਦੋਂਕਿ ਰੇਲਵੇ ਨੰਬਰ 04651 ਜੈਯਨਗਰ – ਅੰਮ੍ਰਿਤਸਰ ਐਕਸਪ੍ਰੈਸ ਜੇਸੀਓ 13 ਦਸੰਬਰ ਨੂੰ ਅੰਬਾਲਾ ਵਿਖੇ ਖ਼ਤਮ ਹੋਵੇਗੀ ਅਤੇ ਅੰਬਾਲਾ-ਅੰਮ੍ਰਿਤਸਰ-ਅੰਬਾਲਾ ਦਰਮਿਆਨ ਅੰਸ਼ਕ ਤੌਰ ਤੇ ਰੱਦ ਕੀਤੀ ਜਾਵੇਗੀ।
08237 ਕੋਰਬਾ- ਅੰਮ੍ਰਿਤਸਰ ਐਕਸਪ੍ਰੈਸ ਜੇਸੀ 11 ਦਸੰਬਰ ਨੂੰ ਅੰਬਾਲਾ ਵਿੱਚ ਸਮਾਪਤ ਹੋਵੇਗੀ। 08238 ਅੰਮ੍ਰਿਤਸਰ-ਕੋਰਬਾ ਐਕਸਪ੍ਰੈਸ ਜੇਸੀਓ 13 ਦਸੰਬਰ ਨੂੰ ਅੰਬਾਲਾ ਵਿਖੇ ਖ਼ਤਮ ਹੋਵੇਗੀ ਅਤੇ ਅੰਬਾਲਾ-ਅੰਮ੍ਰਿਤਸਰ-ਅੰਬਾਲਾ ਦਰਮਿਆਨ ਅੰਸ਼ਕ ਤੌਰ ਤੇ ਰੱਦ ਕੀਤੀ ਜਾਵੇਗੀ। ਟ੍ਰੇਨ ਨੰਬਰ 02903 ਮੁੰਬਈ ਸੈਂਟਰਲ – ਅਮ੍ਰਿਤਸਰ ਐਕਸਪ੍ਰੈਸ ਸਪੈਸ਼ਲ ਜੇਸੀਓ ਬਿਆਸ – ਤਰਨ ਤਾਰਨ – ਅੰਮ੍ਰਿਤਸਰ ਨੂੰ ਉਨ੍ਹਾਂ ਰੇਲ ਗੱਡੀਆਂ ਰਾਹੀਂ ਚਲਾਈਆਂ ਜਾਣਗੀਆਂ, ਜਿਨ੍ਹਾਂ ਦੇ ਰੂਟ ਨੂੰ ਰੇਲਵੇ ਨੇ ਬਦਲਿਆ ਹੈ। ਇਸ ‘ਚ ਟ੍ਰੇਨ ਨੰਬਰ
02904 ਅੰਮ੍ਰਿਤਸਰ – ਮੁੰਬਈ ਸੈਂਟਰਲ ਐਕਸਪ੍ਰੈਸ ਸਪੈਸ਼ਲ ਜੇ.ਸੀ.ਓ.,
04649/73 ਜਯਨਗਰ – ਅੰਮ੍ਰਿਤਸਰ ਐਕਸਪ੍ਰੈਸ ਸਪੈਸ਼ਲ,
04650/74 ਅੰਮ੍ਰਿਤਸਰ-ਜਯਨਗਰ ਐਕਸਪ੍ਰੈਸ ਸਪੈਸ਼ਲ ਜੇਸੀਓ ਨੂੰ ਅੰਮ੍ਰਿਤਸਰ-ਤਰਨ ਤਾਰਨ-ਵਿਆਸ ਰਸਤੇ ਚਲਾਉਣ ਦੇ ਆਦੇਸ਼ ਦਿੱਤੇ ਗਏ ਹਨ।





















