ਬਸਪਾ ਵਲੋਂ ਡਾ.ਅੰਬੇਡਕਰ ਪਰੀਨਿਰਵਾਣ ਦਿਵਸ ਤੇ ਖੇਤੀ ਵਿਰੋਧੀ ਕਨੂੰਨ ਵਾਪਸ ਲੈਣ ਅਤੇ ਕਿਸਾਨਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕੀਤਾ

ਹੁਸ਼ਿਆਰਪੁਰ 8 ਦਸੰਬਰ (ਵਿਸ਼ਵ ਵਾਰਤਾ) ਬਹੁਜਨ ਸਮਾਜ ਪਾਰਟੀ ਜਿਲਾ ਹੁਸ਼ਿਆਰਪੁਰ ਵਲੋਂ ਭਾਰਤ ਰਤਨ,ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾੳ ਅੰਬੇਡਕਰ ਦਾ ਪਰੀਨਿਰਵਾਣ ਦਿਵਸ ਹੁਸ਼ਿਆਰਪੁਰ ਵਿਖੇ ਮਨਾਇਆ ਗਿਆ। ਇਸ ਸਮੇਂ ਜਿਲਾ ਹੁਸ਼ਿਆਰਪੁਰ ਦੇ ਬਸਪਾ ਆਗੂਆਂ ਨੇ ਬਾਬਾ ਸਾਹਿਬ ਡਾ.ਅੰਬੇਡਕਰ ਜੀ ਨੂੰ ਯਾਦ ਕਰਦਿਆਂ ਸ਼ਰਧਾਜਲੀਆਂ ਭੇਟ ਕੀਤੀਆਂ। ਇਸ ਸਮੇਂ ਬਸਪਾ ਸੀਨੀ.ਆਗੂ ਸਮਿੱਤਰ ਸਿੰਘ ਸੀਕਰੀ ਨੇ ਕਿਹਾ ਕਿ ਦੇਸ਼ ਦੇ ਕਰੋੜਾਂ ਆਦਿ ਵਾਸੀ ਮੂਲ ਨਿਵਾਸੀ ਭਾਰਤੀਆਂ ਨੂੰ ਬਾਬਾ ਸਾਹਿਬ ਅੰਬੇਡਕਰ ਨੇ “ਪੜੋ,ਜੁੜੋ ਤੇ ਸ਼ੰਘਰਸ਼ ਕਰੋ” ਦਾ ਰਸਤਾ ਦਿਖਾ ਕੇ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਤੇ ਇਸ ਦੇਸ਼ ਦੇ ਰਾਜਭਾਗ ਦੇ ਮਾਲ ਬਣਾਕੇ ਆਪਣੀਆਂ ਤਕਦੀਰਾਂ ਆਪ ਲਿਖਣ ਦੇ ਮੌਕੇ ਪ੍ਰਦਾਨ ਕੀਤੇ।ਉਨਾਂ ਕਿਹਾ ਬਾਬਾ ਸਾਹਿਬ ਦੀ ਕ੍ਰਿਪਾ ਨਾਲ ਲੱਖਾਂ ਲੋਕ ਪੜ ਲਿਖ ਕੇ ਚੰਗੀਆਂ ਚੰਗੀਆਂ ਨੌਕਰੀਆਂ ਤੇ ਲੱਗੇ,ਐਮ.ਐਲ.ਏ.,ਐਮ.ਪੀ,ਮੰਤਰੀ,ਮੁੱਖ ਮੰਤਰੀ,ਰਾਸ਼ਟਰਪਤੀ ਬਣੇ,ਪਰ ਬਾਬਾ ਸਾਹਿਬ ਦੇ ਦੱਸੇ ਆਪਣੇ ਸਮਾਜ ਲਈ ਸ਼ੰਘਰਸ਼ ਕਰਨ ਦੇ ਉਪਦੇਸ਼ ਨੂੰ ਭੁੱਲ ਗਏ।ਇਸੇ ਕਰਕੇ ਅੱਜ ਜਿਹੜੀਆਂ ਪਾਰਟੀਆਂ ਦੀਆਂ ਸਰਕਾਰਾਂ ਹਨ ਉਹ ਦਲਿਤ ਗਰੀਬ ਸਮਾਜ ਦਾ ਸਮਾਜਿਕ ਤੇ ਆਰਥਿਕ ਸ਼ੋਸ਼ਣ ਕਰ ਰਹੇ ਹਨ।ਉਨਾਂ ਕਿਹਾ ਦਲਿਤਾਂ ਗਰੀਬਾਂ ਲਈ ਇੱਕੋ ਇਕ ਸਹੀ ਰਸਤਾ ਹੈ ਕਿ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਕੇ ਬਾਬਾ ਸਾਹਿਬ ਅੰਬੇਡਕਰ ਤੇ ਕਾਂਸ਼ੀ ਰਾਮ ਦੇ ਸੁਪਨਿਆਂ ਨੂੰ ਪੂਰਾ ਕੀਤਾ ਜਾਵੇ। ਬਸਪਾ ਆਗੂਆਂ ਕਿਸਾਨ ਅੰਦੋਲਨ ਦੀ ਪੁਰਜੋਰ ਹਿਮਾਇਤ ਕਰਦਿਆਂ “ਖੇਤੀ ਵਿਰੋਧੀ ਕਨੂੰਨ ਵਾਪਸ ਲੳ” ਦੀਆਂ ਤਖਤੀਆਂ ਹੱਥਾਂ ਵਿੱਚ ਫੜਕੇ ਕਿਸਾਨਾਂ ਦੀ ਹਿਮਾਇਤ ਕਰਦਿਆਂ ਕਿਹਾ ਭਾਜਪਾ,ਕਾਂਗਰਸ ਸਰਕਾਰਾਂ ਕਿਸਾਨਾਂ,ਮਜਦੂਰਾਂ ਦੇ ਸਬਰ ਦਾ ਇਮਤਿਹਾਨ ਨਾ ਲੈਣ ਬਲਕਿ ਖੇਤੀ ਕਨੂੰਨ ਰੱਦ ਕਰਕੇ ਸਰਮਾਏਦਾਰ ਕਾਰਪੋਰੇਟ ਪੱਖੀ ਨੀਤੀਆਂ ਤਿਆਗ ਕੇ ਦੇਸ਼ ਦੀ ਤਰੱਕੀ ਲਈ ਚੰਗੀ ਸੋਚ ਅਪਨਾਉਣ।ਇਸ ਸਮੇਂ ਮਦਨ ਲਾਲ ਬੈਂਸ,ਹਰਜੀਤ ਲਾਡੀ,ਰਾਜ ਕੁਮਾਰ,ਮਨੀਸ਼ ਮਨੀ,ਗਿਆਨ ਚੰਦ ਨਾਰਾ,ਦਿਨੇਸ਼ ਪੱਪੂ ਅਤੇ ਸੈਂਕੜੇ ਆਗੂ ਹਾਜਰ ਸਨ।






















