ਬਾਇਡਨ ਸਰਕਾਰ ਦੀ ਤਾਜਪੋਸ਼ੀ ਦਾ ਪ੍ਰੋਗਰਾਮ ਹੋਵੇਗਾ ਵਰਚੁਅਲ

ਦਿੱਲੀ,5 ਦਸੰਬਰ (ਵਿਸ਼ਵ ਵਾਰਤਾ)- ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ 20 ਜਨਵਰੀ ਨੂੰ ਨਵੀਂ ਸਰਕਾਰ ਦੀ ਸਹੁੰ ਚੁੱਕਣ ਦੀ ਰਸਮ ਦਾ ਪ੍ਰੋਗਰਾਮ ਵਰਚੁਅਲ ਤਰੀਕੇ ਨਾਲ ਹੀ ਹੋਵੇਗਾ। ਉਹਨਾਂ ਨੇ ਕਿਹਾ ਕਿ ਜੇਕਰ ਇਹ ਪ੍ਰੋਗਰਾਮ ਵਰਚੁਅਲ ਤਰੀਕੇ ਨਾਲ ਨਾ ਕੀਤਾ ਗਿਆ ਤਾਂ ਵੱਡੀ ਗਿਣਤੀ ਵਿੱਚ ਅਮਰੀਕੀ ਲੋਕ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਸਕਦੇ ਹਨ।






















