ਕੋਰੋਨਾ ਦੇ ਖਿਲਾਫ਼ ਦਿੱਲੀ ਵਿੱਚ ਜੰਗ ਸ਼ੁਰੂ
ਅੱਜ ਨਿਯਮ ਤੋੜਿਆ ਤਾਂ ਭਰਨਾ ਪਵੇਗਾ ਭਾਰੀ ਜੁਰਮਾਨਾ
ਦਿੱਲੀ,21 ਨਵੰਬਰ( ਵਿਸ਼ਵ ਵਾਰਤਾ)-ਦਿੱਲੀ ਵਿੱਚ ਕੋਰੋਨਾ ਪ੍ਰਭਾਵ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੇਜਰੀਵਾਲ ਸਰਕਾਰ ਨੇ ਨਿਯਮਾਂ ਵਿੱਚ ਸਖ਼ਤੀ ਵਧਾ ਦਿੱਤੀ ਹੈ। ਕੋਰੋਨਾ ਵਾਇਰਸ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਰੀ ਗਾਇਡਲਾਈਨ ਦੀ ਅਣਦੇਖੀ ਕਰਨ ਤੇ ਅੱਜ ਤੋਂ ਦੋ ਹਜ਼ਾਰ ਰੁਪਏ ਦਾ ਚਲਾਨ ਭਰਨਾ ਪਵੇਗਾ। ਪਹਿਲਾਂ ਜੁਰਮਾਨੇ ਦੀ ਰਕਮ ਪੰਜ ਸੋ ਰੁਪਏ ਸੀ।
ਦਿੱਲੀ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਇਹਨਾਂ ਪੰਜ ਨਿਯਮਾਂ ਦੀ ਉਲੰਘਣਾ ਕਰਨ ਤੇ ਦੋ ਹਜ਼ਾਰ ਦਾ ਚਲਾਨ ਭਰਨਾ ਪਵੇਗਾ।
1. ਮਾਸਕ ਨਾ ਲਾਉਣ ਤੇ
2. ਕਵਾਰਨਟਾਇਨ ਨਿਯਮਾਂ ਦੀ ਉਲੰਘਣਾ ਕਰਨਾ
3. ਸ਼ੋਸ਼ਲ ਡਿਸਟੇਨਸਿੰਗ ਦਾ ਪਾਲਣ ਨਾ ਕਰਨਾ
4. ਜਨਤਕ ਸਥਾਨਾਂ ਉਤੇ ਥੁੱਕਣਾ
5. ਜਨਤਕ ਸਥਾਨਾਂ ਉਤੇ ਪਾਨ ਗੁਟਕਾ ਅਤੇ ਤੰਬਾਕੂ ਦਾ ਸੇਵਨ ਕਰਨਾ























