ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਆਪਣੇ ਪਿੰਡ ਵਿੱਚ ਦਿੱਲੀ ਮੋਰਚੇ ਲਈ ਫੰਡ ਇਕੱਠਾ ਕੀਤਾ
ਮਾਨਸਾ 20 ਨਵੰਬਰ (ਵਿਸ਼ਵ ਵਾਰਤਾ )-ਅੱਜ ਆਪਣੇ ਜੱਦੀ ਪਿੰਡ ਦਾਤੇਵਾਸ ਵਿੱਚ ਕਿਸਾਨ ਘੋਲ (ਦਿੱਲੀ ਮੋਰਚੇ)ਲਈ ਫੰਡ ਇਕੱਠਾ ਕਰਨ ਦੀ ਅਗਵਾਈ ਕਾਮਰੇਡ ਹਰਦੇਵ ਸਿੰਘ ਅਰਸੀ ਅਤੇ ਉਚੇਚੀ ਹਾਜਰੀ ਵਿੱਚ ਪਿੰਡ ਮੋਹਰੀ ਆਗੂਆ ਕਾਮਰੇਡ ਅਮਰੀਕ ਸਿੰਘ ਪੰਚ, ਗੁਰਜੀਤ ਸਿੰਘ ਪੰਚ ਸਾਥੀ ਕਰਨੈਲ ਸਿੰਘ, ਸੁਰਿੰਦਰ ਪਾਲ,ਮੁਖਤਿਆਰ ਸਿੰਘ, ਗੁਰਤੇਜ ਸਿੰਘ, ਗੁਰਦਿਆਲ ਸਿੰਘ, ਨਿਰਮਲ ਸਿੰਘ, ਗੁਰਦੇਵ ਸਿੰਘ, ਹਰਬੰਸ ਸਿੰਘ ਨੇ ਤਨਦੇਹੀ ਲਗਨ ਨਾਲ ਕੰਮ ਕੀਤਾ ਇਸ ਸਮੇ ਸੀਨੀਅਰ ਆਗੂ ਕਾਮਰੇਡ ਸੀਤਾ ਰਾਮ ਗੋਬਿੰਦ ਪੁਰਾ ਨੇ ਪੂਰਾ ਸਮਾ ਉਚੇਚੀ ਹਾਜਰੀ ਲਗਵਾਈ।ਸਾਡੇ ਲਈ ਇਸ ਗੱਲ ਦੀ ਖੁਸ਼ੀ ਹੈ ,ਕਿ ਅਰਸੀ ਜੀ ਨੇ ਆਪਣੇ ਪਿੰਡ ਦੇ ਬਜੁਰਗਾਂ ਤੇ ਨੋਜਵਾਨਾ ਨੂੰ ਨਾਮ ਲੈ ਕੇ ਬੋਲਦੇ ਸਨ, ਲੋਕ ਬਹੁਤ ਖੁਸ਼ ਹੋਏ ਅਤੇ ਦਿਲ ਖੋਲ ਕੇ ਸਹਿਯੋਗ ਕੀਤਾ।ਥੋੜੇ ਜਿਹੇ ਸਮੇਂ ਵਿੱਚ 80 ਹਜਾਰ ਤੋਵੱਧ ਫੰਡ ਇਕੱਠਾ ਕੀਤਾ ਗਿਆ।























