500 ਕਿਸਾਨ ਜੱਥੇਬੰਦੀਆਂ ਦੀ ਵੱਡੀ ਲਲਕਾਰ, ਜੇਕਰ ਦਿੱਲੀ ਜਾਣ ਤੋਂ ਰੋਕਿਆ ਗਿਆ ਤਾਂ ਅਣਮਿੱਥੇ ਸਮੇਂ ਲਈ ਘੇਰਾਗੇਂ ਦਿੱਲੀ ਨੂੰ
ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਜੱਥੇਬੰਦੀਆਂ 26-27 ਨਵੰਬਰ ਨੂੰ ਕਰਨਗੀਆਂ ਦਿੱਲੀ ਦੀ ਘੇਰਾਬੰਦੀ
ਦਿੱਲੀ, 19 ਨਵੰਬਰ ( ਵਿਸ਼ਵ ਵਾਰਤਾ) ਕਿਸਾਨ ਕਾਨੂੰਨਾਂ ਦੇ ਖਿਲਾਫ ਲਗਾਤਾਰ ਕਿਸਾਨ ਸੰਗਠਨਾਂ ਦਾ ਪ੍ਰਦਰਸ਼ਨ ਜਾਰੀ ਹੈ। ਬੈਠਕ ਵਿੱਚ ਫੈਸਲਾ ਲਿਆ ਗਿਆ ਕਿ ਉਹ ਖੇਤੀ ਬਿਲਾਂ ਦੇ ਖਿਲਾਫ 26-27 ਨਵੰਬਰ ਨੂੰ ਦਿੱਲੀ ਦੀ ਘੇਰਾਬੰਦੀ ਕਰਨਗੇ। ਕਿਸਾਨਾਂ ਨੇ ਕਿਹਾ ਕਿ ਉਹ ਦਿੱਲੀ ਨੂੰ ਘੇਰਨ ਦੇ ਲਈ ਪੰਜ ਮਾਰਗ ਅਪਨਾਉਣਗੇ। ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਕੁੰਡਲੀ ਬਾਰਡਰ, ਜੈਪੁਰ-ਦਿੱਲੀ ਹਾਈਵੇ, ਆਗਰਾ-ਦਿੱਲੀ ਹਾਈਵੇ, ਰੋਹਤਕ-ਹਿਸਾਰ-ਦਿੱਲੀ ਹਾਈਵੇ ਅਤੇ ਬਰੇਲੀ-ਦਿੱਲੀ ਹਾਈਵੇ ਦੇ ਮਾਧਿਅਮ ਨਾਲ ਦਿੱਲੀ ਪਹੁੰਚਣਗੇ। ਜੇਕਰ ਉਹ ਚਲੇ ਜਾਂਦੇ ਹਨ ਤਾਂ ਦਿੱਲੀ ਨੂੰ ਅਣਮਿਥੇ ਸਮੇਂ ਲਈ ਘੇਰ ਲੈਣਗੇ। ਜੱਥੇਬੰਦੀਆਂ ਨੇ ਇਹ ਵੀ ਕਿਹਾ ਹੈ ਕਿ ਦੇਸ਼ ਭਰ ਦੇ 500 ਕਿਸਾਨ ਸੰਗਠਨਾਂ ਦੁਆਰਾ ਦਿੱਲੀ ਦੀ ਘੇਰਾਬੰਦੀ ਕੀਤੀ ਜਾਵੇਗੀ।
ਅੱਜ ਇਥੇ ਇਸ ਗੱਲ ਦਾ ਖੁਲਾਸਾ ਕਰਦੇ ਹੋਏ ਕਿਸਾਨ ਗੁਰਨਾਮ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿੱਚ ਸ਼ੁਰੂ ਹੋਇਆ ਅੰਦੋਲਨ ਪੂਰੇ ਦੇਸ਼ ਵਿੱਚ ਫੈਲ ਗਿਆ ਹੈ ਅਤੇ ਇਹ ਪੂਰਾ ਅੰਦੋਲਨ ਸੰਯੁਕਤ ਕਿਸਾਨ ਬੈਨਰ ਦੇ ਥੱਲੇ ਜਾਰੀ ਰਹੇਗਾ। ਜੱਥੇਬੰਦੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਚਾਰ ਮਹੀਨੇ ਦਾ ਰਾਸ਼ਨ ਆਪਣੇ ਨਾਲ ਲੈ ਕੇ ਜਾਣ ਤਾਂ ਕਿ ਉਥੇ ਕਿਸੇ ਨੂੰ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕਿਸਾਨ ਸੰਗਠਨਾਂ ਦੇ ਵਿੱਚ ਲਗਾਤਾਰ ਸੰਘਰਸ਼ ਜਾਰੀ ਹੈ। ਬੁੱਧਵਾਰ ਨੂੰ ਸੈਕਟਰ 35 ਸਥਿਤ ਕਿਸਾਨ ਭਵਨ ਵਿੱਚ ਹੋਈ ਬੈਠਕ ਵਿੱਚ ਕਿਸਾਨ ਸੰਗਠਨਾਂ ਨੇ ਫੈਸਲਾ ਲਿਆ ਹੈ ਕਿ ਉਹਨਾਂ ਦਾ ਸੰਘਰਸ਼ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹੇਗਾ। ਉਹਨਾਂ ਨੇ ਕਿਹਾ ਹੈ ਕਿ ਧਰਨਾ ਕਿੰਨੇ ਦਿਨ ਜਾਰੀ ਰਹੇਗਾ ਉਹ ਇਹ ਨਹੀਂ ਦੱਸਣਗੇ।
ਕਿਸਾਨ ਸੰਗਠਨਾਂ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਉਹਨਾਂ ਨੂੰ ਡਰਾਇਆ ਜਾ ਰਿਹਾ ਹੈ ਪਰ ਉਹ ਨਹੀਂ ਡਰਨਗੇ। ਕਿਸਾਨ ਸੰਗਠਨਾਂ ਨੇ ਹਰਿਆਣਾ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਉਹਨਾਂ ਨਾਲ ਪੰਗਾ ਨਾ ਲਵੇ।
ਬੈਠਕ ਦੀ ਜਾਣਕਾਰੀ ਦਿੰਦੇ ਹੋਏ ਰੁਲਦੂ ਸਿੰਘ ਦੇ ਦੱਸਿਆ ਕਿ ਪੰਜਾਬ ਵਿੱਚ ਚੱਲ ਰਹੇ ਸੰਘਰਸ਼ ਜੋ ਚਲ ਰਹੇ ਹਨ, ਉਹ ਇਸੇ ਤਰ੍ਹਾਂ ਦੀ ਚਲਦੇ ਰਹਿਣਗੇ। ਜਿਲ੍ਹਾ ਯੂਨੀਅਨਾਂ ਦੀ ਜ਼ਿਲ੍ਹਾ ਪੱਧਰ ਦੀ ਬੈਠਕ 21 ਨਵੰਬਰ ਨੂੰ ਹੋਵੇਗੀ। 26 ਅਤੇ 27 ਨੂੰ ਪੰਜਾਬ ਦੇ ਕਿਸਾਨ ਦਿੱਲੀ ਜਾਣਗੇ ਅਤੇ ਟ੍ਰੈਕਟਰ ਅਤੇ ਟਰਾਲੀ ਨਾਲ ਲੈ ਕੇ ਜਾਣਗੇ। ਉਹਨਾਂ ਨੇ ਕਿਹਾ ਹੈ ਕਿ ਜੋ ਅੜਿਅਲ ਰਵੱਇਆ ਕੇਂਦਰ ਦਾ ਹੈ, ਉਹ ਉਸ ਦੀ ਨਿੰਦਾ ਕਰਦੇ ਹਨ ਅਤੇ ਜੇਕਰ ਉਹ ਪਹਿਲ ਕਦਮੀ ਕਰਕੇ ਮਾਲ ਗੱਡੀਆਂ ਨੂੰ ਚਲਾਉਣ ਤਾਂ ਉਹ ਤੁਰੰਤ ਹੀ ਬੈਠਕ ਬੁਲਾ ਕੇ ਯਾਤਰੀ ਟ੍ਰੇਨ ਬਾਰੇ ਸੋਚ ਸਕਦੇ ਹਨ। ਅੱਜ ਵਪਾਰੀ ਪ੍ਰੇਸ਼ਾਨ ਹਨ ਉਥੇ ਹੀ ਕਿਸਾਨਾਂ ਨੂੰ ਖਾਦ ਨਹੀਂ ਮਿਲ ਰਹੀ।
ਸੰਯੁਕਤ ਕਿਸਾਨ ਮੋਰਚੇ ਵੀਰਵਾਰ ਨੂੰ ਬੈਠਕ ਕਰਨਗੇ ਕਿਉਂਕਿ ਹੁਣ 30 ਨਹੀਂ ਬਲਕਿ ਆਲ ਇੰਡੀਆ ਪੱਧਰ ਉਤੇ ਕਈ ਜੱਥੇਬੰਦੀਆਂ ਨੇ ਹੁਣ ਇਕ ਮੋਰਚਾ ਬਣਾ ਦਿੱਤਾ ਗਿਆ ਹੈ। ਰੁਲਦੂ ਸਿੰਘ ਨੇ ਕਿਹਾ ਹੈ ਕਿ ਰੇਲਵੇ ਸਟੇਸ਼ਨਾਂ ਅਤੇ ਪਾਰਕਾਂ ਵਿੱਚ ਜੋ ਕਿਸਾਨ ਬੈਠੇ ਹਨ ਉਥੇ ਕਿਸਾਨਾਂ ਦੀ ਗਿਣਤੀ ਘੱਟ ਹੋਵੇਗੀ ਕਿਉਂਕਿ ਬਾਕੀ 26ਅਤੇ 27ਦੇ ਲਈ ਜਾਣਗੇ। ਪੰਜਾਬ ਦੇ ਕਿਸਾਨਾਂ ਨੇ ਹਰਿਆਣਾ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹਨਾਂ ਨਾਲ ਸਾਡਾ ਕੋਈ ਵਿਰੋਧ ਨਹੀਂ ਹੈ ਇਸ ਲਈ ਉਹ ਸਾਡੇ ਰਸਤੇ ਵਿੱਚ ਅੜਿੱਕਾ ਨਾ ਬਣਨ।