ਪੰਜਾਬ ਅਧਿਕਾਰ ਯਾਤਰਾ ਦੇ ਅਖੀਰ ‘ਚ ਲਿਪ ਆਗੂਆਂ ਕੀਤੀ ਸਪੀਕਰ ਕੋਲ ਪਟੀਸ਼ਨ ਦਾਇਰ
ਪੰਜਾਬ ਦੇ ਪਾਣੀਆਂ ਦੀ ਕੀਮਤ ਵਸੂਲੀ ਤੱਕ ਲੋਕ ਇਨਸਾਫ ਪਾਰਟੀ ਦਾ ਸੰਘਰਸ਼ ਜਾਰੀ ਰਹੇਗਾ : ਬੈਂਸ
ਤਿੰਨ ਮਹੀਨੇ ਵਿਚ ਬਿੱਲ ਬਣਾ ਕੇ ਨਾਂ ਭੇਜੇ ਤਾਂ ਰਾਜਸਥਾਨ ਨੂੰ ਜਾਂਦੀ ਨਹਿਰ ਵਿਚ ਮੋਘੇ ਬਣਾ ਕੇ ਪੰਜਾਬ ਦੇ ਕਿਸਾਨਾ ਨੂੰ ਦਿੱਤਾ ਜਾਵੇਗਾ ਪਾਣੀ
ਮੋਹਾਲੀ, 19 ਨਵੰਬਰ (ਸਤੀਸ਼ ਕੁਮਾਰ ਪੱਪੀ)-ਲੋਕ ਇਨਸਾਫ ਪਾਰਟੀ ਵਲੋਂ ਪਾਰਟੀ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਦੇ ਪਾਣੀਆਂ ਦੀ ਕੀਮਤ ਵਸੂਲੀ ਲਈ ਕੱਢੀ ਜਾ ਰਹੀ ਚਾਰ ਰੋਜ਼ਾ ਪੰਜਾਬ ਅਧਿਕਾਰ ਯਾਤਰਾ ਦੇ ਅਖੀਰਲੇ ਦਿਨ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਗੁਰੁ ਸਾਹਿਬ ਦਾ ਅਸ਼ੀਰਵਾਦ ਲੈਂਦੇ ਹੋਏ ਸ਼ੁਰੂ ਕਰਕੇ ਬਹਾਦੁਰਗੜ੍ਹ, ਰਾਜਪੁਰਾ, ਬਨੂੰੜ, ਮੁਹਾਲੀ ਤੱਕ ਪਾਰਟੀ ਅਹੁਦੇਦਾਰ ਅਤੇ ਵਰਕਰ ਵੱਡੀ ਗਿਣਤੀ ਵਿਚ ਪੁੱਜੇ ਅਤੇ ਇਸ ਉਪਰੰਤ ਪਾਰਟੀ ਅਹੁਦੇਦਾਰ ਅਰਦਾਸ ਕਰਕੇ 21 ਲੱਖ ਪੰਜਾਬੀਆਂ ਵਲੋਂ ਦਸਤਖਤ ਕੀਤੀ ਹੋਈ ਪਟੀਸ਼ਨ ਦੀਆਂ ਪੰਡਾਂ ਚੰਡੀਗੜ੍ਹ ਵਿਧਾਨ ਸਭਾ ਵਿਖੇ ਸਪੀਕਰ ਨੂੰ ਸੋਪੀਆਂ। ਇਸ ਯਾਤਰਾ ਦਾ ਪੰਜਾਬ ਹਿਤੈਸ਼ੀਆਂ ਵਲੋਂ ਥਾਂ ਥਾਂ ਸੁਆਗਤ ਕੀਤਾ ਗਿਆ। ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਅਤੇ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਕੋਈ ਵੀ ਸੂਬਾ ਆਪਣੀ ਦਾਤ ਕਿਸੇ ਨੂੰ ਮੁਫਤ ਵਿਚ ਨਹੀ ਦਿੰਦਾਂ ਜਿਵੇਂ ਮਾਰਬਲ, ਕੋਲਾ, ਇਮਾਰਤੀ ਲੱਕੜੀ, ਕੱਚਾ ਤੇਲ ਆਦਿ ਮੁੱਲ ਮਿਲਦਾ ਹੈ ਤੇ ਪੰਜਾਬ ਦਾ ਪਾਣੀ ਹੀ ਕਿਉਂ ਮੁਫਤ ਦਿੱਤਾ ਜਾ ਰਿਹਾ ਹੈ। ਉਨਾ ਹੋਰ ਕਿਹਾ ਕਿ ਹਰਿਆਣਾ ਅਤੇ ਰਾਜਸਥਾ ਦਿੱਲੀ ਤੋਂ ਆਪਣੇ ਪਾਣੀ ਦੀ ਕੀਮਤ ਵਸੂਲ ਕਰ ਰਿਹਾ ਹੈ ਅਤੇ ਹਿਮਾਚਲ ਨੇ ਵੀ ਦਿੱਲੀ ਨਾਲ ਪਾਣੀ ਦੀ ਕੀਮਤ ਦਾ ਇਕਰਾਰਨਾਮਾ ਕੀਤਾ ਹੈ, ਫੇਰ ਪੰਜਾਬ ਆਪਣੇ ਪਾਣੀਆਂ ਦੀ ਕੀਮਤ ਕਿਉਂ ਨਹੀ ਵਸੂਲ ਕਰ ਰਿਹਾ, ਇਸ ਲਈ ਰਾਜਸਥਾਨ, ਹਰਿਆਣਾ ਅਤੇ ਦਿੱਲੀ ਨੂੰ ਪੰਜਾਬ ਦੇ ਪਾਣੀਆਂ ਦੇ ਬਿੱਲ ਬਣਾ ਕੇ ਭੇਜੇ ਜਾਣ ਅਤੇ ਉਨਾ ਦੀਆਂ ਕਾਪੀਆਂ ਕੇਂਦਰ ਸਰਕਾਰ ਨੂੰ ਭੇਜੀਆਂ ਜਾਣ। ਉਨਾ ਸਪੀਕਰ ਸਾਹਿਬ ਨੂੰ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਤਿੰਨ ਮਹੀਨੇ ਦੇ ਅੰਦਰ ਅੰਦਰ ਉਪਰੋਕਤ ਸੂਬਿਆਂ ਨੂੰ ਪਾਣੀ ਦੇ ਬਿੱਲ ਨਹੀ ਭੇਜੇ ਜਾਂਦੇ ਤਾਂ ਜਿੱਥੋਂ ਨਹਿਰਾਂ ਰਾਂਹੀ ਰਾਜਸਥਾਨ ਨੂੰ ਪਾਣੀ ਜਾਂਦਾ ਹੈ, ਉੱਥੋਂ ਮੋਘੇ ਬਣਾ ਕੇ ਪੰਜਾਬ ਦੇ ਖੇਤਾਂ ਨੂੰ ਲੋਕ ਇਨਸਾਫ ਪਾਰਟੀ ਪਾਣੀ ਦੇਵੇਗੀ। ਉਨਾ ਪਿੰਡ ਕੋਇਲ ਖੇੜਾ ਦੀ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਇਸ ਦੇ ਆਸ ਪਾਸ ਟਿਊਵੈਲਾਂ ਦਾ ਪਾਣੀ ਖੇਤੀ ਲਾਇਕ ਨਹੀ ਹੈ ਅਤੇ ਗਰਮੀ ਵਿਚ ਉੱਥੇ ਸੋਕਾ ਪੈ ਜਾਂਦਾ ਹੈ ਜਿਸ ਨਾਲ ਡੰਗਰ ਮਰ ਜਾਂਦੇ ਹਨ ਅਤੇ ਇਨਸਾਨਾ ਨੂੰ ਪੀਣ ਵਾਲਾ ਪਾਣੀ 1500/- ਪ੍ਰਤੀ ਟੈਂਕਰ ਲੈਣਾ ਪੈਂਦਾ ਹੈ। ਉਨਾ ਕਿਹਾ ਕਿ ਅਜਾਦੀ ਤੋਂ ਪਹਿਲਾਂ ਪੰਜਾਬ ਨੂੰ ਪਾਣੀ ਦੀ ਕੀਮਤ ਮਿਲਦੀ ਸੀ ਪ੍ਰੰਤੂ ਅਜਾਦੀ ਤੋਂ ਬਾਦ ਪੰਜਾਬ ਤੋਂ ਪਾਣੀ ਖੋਹ ਕੇ ਰਾਜਸਥਾਨ, ਹਰਿਆਣਾ ਅਤੇ ਦਿੱਲੀ ਨੂੰ ਮੁਫਤ ਵਿਚ ਦੇ ਦਿੱਤਾ ਗਿਆ। ਉਨਾ ਕਿਹਾ ਕਿ ਇਕਲੇ ਰਾਜਸਥਾਨ ਵੱਲ 16 ਲੱਖ ਕਰੋੜ ਰੁਪਏ ਪਾਣੀ ਦੇ ਲੈਣ ਵਾਲੇ ਹਨ, ਜਿਸ ਨਾਲ ਪੰਜਾਬ ਭਾਰਤ ਦਾ ਹੀ ਨਹੀ ਸਗੋਂ ਦੁਨੀਆਂ ਦੇ ਅਮੀਰ ਸੂਬਿਆਂ ਦੀ ਗਿਣਤੀ ਵਿਚ ਆ ਜਾਵੇਗਾ। ਇਸ ਮੋਕੇ ਤੇ ਬੈਂਸ ਭਰਾਂਵਾ ਤੋਂ ਇਲਾਵਾ ਜਰਨੈਲ ਸਿੰਘ ਨੰਗਲ ਰਣਧਰਿ ਸਿੰਘ ਸਿਿਵਆ, ਬਲਦੇਵ ਪ੍ਰਧਾਨ, ਗਗਨਦੀਪ ਸਿੰਘ ਸੰਨੀ ਕੈਂਥ, ਗੁਰਜੋਧ ਸਿੰਘ ਗਿੱਲ, ਹਰਜਾਪ ਸਿੰਘ ਗਿੱਲ, ਪਵਨਦੀਪ ਸਿੰਘ ਮਦਾਨ, ਹਰਵਿੰਦਰ ਸਿੰਘ ਕਲੇਰ, ਰਣਜੀਤ ਸਿੰਘ ਘਟੋੜੇ, ਹਰਪਾਲ ਸਿੰਘ ਕੋਹਲੀ, ਜਸਵੀਰ ਸਿੰਘ ਭੁੱਲਰ, ਅਮ੍ਰਿਤਪਾਲ ਸਿੰਘ ਮੋਗਾ, ਰਾਜਪਾਲ ਸੋਨੀ, ਦਵਿੰਦਰਜੀਤ ਸਿੰਘ ਜੀਰਾ, ਜਗਜੋਤ ਸਿੰਘ ਖਾਲਸਾ ਸਮੇਤ ਵੱਡੀ ਗਿਣਤੀ ਵਿਚ ਅਹੁਦੇਦਾਰ ਅਤੇ ਵਰਕਰ ਹਾਜਰ ਸਨ।