ਪੰਜਾਬ ‘ਚ ਟ੍ਰੇਨਾਂ ਦੇ ਆਵਾਜਾਈ ‘ਤੇ ‘ਨੋ ਐਂਟਰੀ ‘ ਜਾਰੀ, ਕਈ ਟ੍ਰੇਨਾਂ ਰੱਦ ਤੇ ਆੰਸਕ ਰੱਦ
ਜੈਤੋ, 18 ਨਵੰਬਰ (ਰਘੂਨੰਦਨ ਪਰਾਸ਼ਰ) ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਪੰਜਾਬ ਵਿੱਚ ਕਿਸਾਨ ਅੰਦੋਲਨ ਕਾਰਨ ਹੇਠ ਲਿਖੀਆਂ ਰੇਲ ਗੱਡੀਆਂ ਰੱਦ ਹੋਣਗੀਆਂ ਅਤੇ ਕਈ ਰੇਲਗੱਡੀਆਂ ਨੂੰ ਆੰਸਕ ਰੱਦ ਅਤੇ ਰੂਟ ਬਦਲਿਆ ਗਿਆ ਹੈ, ਜਿਸ ਵਿਚ ਮੇਲ ਅਤੇ ਐਕਸਪ੍ਰੈਸ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚ ਰੇਲਗੱਡੀ ਨੰਬਰ 02425 ਨਵੀਂ ਦਿੱਲੀ-ਜੰਮੂ ਤਵੀ ਐਕਸਪ੍ਰੈਸ ਰਾਜਧਾਨੀ ਐਕਸਪ੍ਰੈਸ
02426 ਜੰਮੂ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ 19 ਨਵੰਬਰ ਨੂੰ ਰੱਦ ਕੀਤੀ ਗਿਆ ਹੈ ਜਦਕਿ
02053 ਹਰਿਦੁਆਰ – ਅੰਮ੍ਰਿਤਸਰ ਐਕਸਪ੍ਰੈਸ ਅਤੇ 02054 ਅੰਮ੍ਰਿਤਸਰ – ਹਰਿਦੁਆਰ ਐਕਸਪ੍ਰੈਸ 20 ਨਵੰਬਰ,
22439 ਨਵੀਂ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈਸ ਅਤੇ 22440 ਕਟੜਾ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈਸ 20 ਨਵੰਬਰ,
02462 ਕਟੜਾ – ਨਵੀਂ ਦਿੱਲੀ ਐਕਸਪ੍ਰੈਸ 19 ਨਵੰਬਰ ਅਤੇ
02461 ਨਵੀਂ ਦਿੱਲੀ – ਕਟੱੜਾ ਐਕਸਪ੍ਰੈਸ ਜੇਸੀਓ 20 ਨਵੰਬਰ,
02011 ਨਵੀਂ ਦਿੱਲੀ-ਕਾਲਕਾ ਸ਼ਤਾਬਦੀ ਐਕਸਪ੍ਰੈਸ ਅਤੇ
02012 ਕਾਲਕਾ – ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ 19-20 ਨਵੰਬਰ, 02029 ਅੰਮ੍ਰਿਤਸਰ – ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ ਅਤੇ
02030 ਨਵੀਂ ਦਿੱਲੀ – ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ, 19-20 ਨਵੰਬਰ, 05211 ਡਿਬਰੂਗੜ – ਅੰਮ੍ਰਿਤਸਰ ਐਕਸਪ੍ਰੈਸ ਅਤੇ 05212 ਅੰਮ੍ਰਿਤਸਰ – ਦਿਬਰੂਗੜ ਐਕਸਪ੍ਰੈਸ ਜੇਸੀਓ 19-20 ਨਵੰਬਰ ਨੂੰ ਰੱਦ ਕੀਤਾ ਗਿਆ।
4624 ਅਮ੍ਰਿਤਸਰ-ਸਹਾਰਸਾ ਐਕਸਪ੍ਰੈਸ ਜੇਸੀਓ 19 ਨਵੰਬਰ, 04623 ਸਹਾਰਸਾ-ਅੰਮ੍ਰਿਤਸਰ-ਐਕਸਪ੍ਰੈਸ ਜੇਸੀਓ 20 ਨਵੰਬਰ, 05251 ਦਿਬਰੂਗੜ ਜਲੰਧਰ ਐਕਸਪ੍ਰੈਸ ਵਿਸ਼ੇਸ਼ ਨਵੰਬਰ 19 ਅਤੇ 05252 ਜਲੰਧਰ-ਡਿਬਰੂਗੜ ਐਕਸਪ੍ਰੈਸ ਵਿਸ਼ੇਸ਼ 20 ਨਵੰਬਰ,
02422 ਜੰਮੂਤਵੀ- ਅਜਮੇਰ ਐਕਸਪ੍ਰੈਸ ਸਪੈਸ਼ਲ ਜੇਸੀਓ 19 ਨਵੰਬਰ, 02421 ਅਜਮੇਰ – ਜੰਮੂਤਵੀ ਜੇਸੀਓ 20 ਨਵੰਬਰ,
04888 ਬਾੜਮੇਰ ਰਿਸ਼ੀਕੇਸ਼ ਐਕਸਪ੍ਰੈਸ 20 ਨਵੰਬਰ ਅਤੇ 04887 ਰਿਸ਼ੀਕੇਸ਼-ਬਾੜਮੇਰ ਐਕਸਪ੍ਰੈਸ 21 ਨਵੰਬਰ, 04519 ਦਿੱਲੀ-ਬਠਿੰਡਾ ਐਕਸਪ੍ਰੈਸ ਅਤੇ 04520 ਬਠਿੰਡਾ– ਦਿੱਲੀ ਐਕਸਪ੍ਰੈਸ 20 ਨਵੰਬਰ ਤੱਕ ਰੱਦ ਰਹੇਗੀ।
04401 ਨਵੀਂ ਦਿੱਲੀ – ਕੱਟੜਾ ਐਕਸਪ੍ਰੈਸ ਜੇਸੀਓ ਅਤੇ 04402 ਕਟੜਾ – ਨਵੀਂ ਦਿੱਲੀ ਐਕਸਪ੍ਰੈਸ ਜੇਸੀਓ 19 – 20 ਨਵੰਬਰ ਤੱਕ ਰੱਦ ਰਹੇਗੀ। 09611 ਅਜਮੇਰ-ਅੰਮ੍ਰਿਤਸਰ ਐਕਸਪ੍ਰੈਸ 19 ਨਵੰਬਰ,
09614 ਅਜਮੇਰ-ਅੰਮ੍ਰਿਤਸਰ ਐਕਸਪ੍ਰੈਸ 20 ਨਵੰਬਰ,
09613 ਅਜਮੇਰ-ਅੰਮ੍ਰਿਤਸਰ ਐਕਸਪ੍ਰੈਸ 19 ਨਵੰਬਰ,
09612 ਅਜਮੇਰ – ਅੰਮ੍ਰਿਤਸਰ 19 ਨਵੰਬਰ,
05909 ਦਿਬਰੂਗੜ-ਲਾਲਗੜ੍ਹ ਐਕਸਪ੍ਰੈਸ ਵਿਸ਼ੇਸ਼ ਨੂੰ 19 ਨਵੰਬਰ ਨੂੰ ਰੋਹਤਕ-ਭਿਵਾਨੀ-ਹਿਸਾਰ-ਹਨੂੰਮਾਨਗੜ੍ਹ ਮਾਰਗ ‘ਤੇ ਚਲਾਉਣ ਲਈ ਮੋੜਿਆ ਗਿਆ ਹੈ। 05910 ਲਾਲਗੜ੍ਹ-ਡਿਬਰੂਗੜ ਐਕਸਪ੍ਰੈਸ ਵਿਸ਼ੇਸ਼ ਨੂੰ 19 ਨਵੰਬਰ ਨੂੰ ਹਨੂਮਾਨਗੜ੍ਹ-ਹਿਸਾਰ-ਭਿਵਾਨੀ-ਰੋਹਤਕ ਮਾਰਗ ਰਾਹੀਂ ਚਲਾਇਆ ਜਾ ਰਿਹਾ ਹੈ। ਉਪਰੋਕਤ ਰੇਲ ਗੱਡੀਆਂ ਤੋਂ ਇਲਾਵਾ ਬਹੁਤ ਸਾਰੀਆਂ ਰੇਲ ਗੱਡੀਆਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ਅਤੇ ਕਈ ਰੇਲ ਗੱਡੀਆਂ ਅੰਬਾਲਾ ਅਤੇ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਅਤੇ ਜੰਮੂਤਵੀ ਜਾਣ ਅਤੇ ਆਉਣ ਦੀ ਬਜਾਏ ਅੰਬਾਲਾ ਅਤੇ ਨਈ ਦਿੱਲੀ ਵਾਪਸ ਕੀਤੀਆਂ ਜਾ ਰਹੀਆਂ ਹਨ। ਰੇਲਮੰਤਰਾਲਾ ਨੇ 24 ਸਤੰਬਰ ਤੋਂ ਪੰਜਾਬ ਵਿਚ ਰੇਲ ਗੱਡੀਆਂ ਦੀ ਆਵਾਜਾਈ ‘ਤੇ ਨੋ ਐਂਟਰੀ ਲਗਾ ਰੱਖੀ ਹੈ, ਜੋ ਕਿ ਹੁਣ ਤੱਕ ਜਾਰੀ ਹੈ। ਟ੍ਰੇਨਾਂ ਬੰਦ ਹੋਣ ਕਾਰਨ ਆਮ ਲੋਕਾਂ ਵਿਚ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।