ਛੁੱਟੀ ਆਏ ਫੌਜ ਦੇ ਸੂਬੇਦਾਰ ਨੇ ਘਰੇਲੂ ਕਲੇਸ਼ ਕਾਰਨ ਕੀਤੀ ਖੁਦਕੁਸ਼ੀ
ਦੀਵਾਲੀ ਦੇ ਦੀਵੇ ਲਾਉਣ ਨੂੰ ਲੈ ਕੇ ਹੋਇਆ ਸੀ ਆਖਿਰੀ ਝਗੜਾ
ਬੋਹਾ 15 ਨਵੰਬਰ( ਵਿਸ਼ਵ ਵਾਰਤਾ )-ਨੇੜਲੇ ਪਿੰਡ ਆਲਮਪੁਰ ਮੰਦਰਾ ਵਿੱਖੇ ਇੱਕ ਛੁੱਟੀ ਆਏ ਫੌਜ ਦੇ ਸੂਬੇਦਾਰ ਵਲੋਂ ਘਰੇਲੂ ਕਲੇਸ਼ ਤੋਂ ਤੰਗ ਆ ਕੇ ਖਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸੂਬੇਦਾਰ ਧੰਨਾ ਸਿੰਘ ਦਾ ਆਪਣੀ ਪਤਨੀ ਕਰਮਜੀਤ ਕੌਰ ਨਾਲ ਲੰਮੇ ਸਮੇਂ ਤੋਂ ਕਲੇਸ਼ ਚੱਲ ਰਿਹਾ ਸੀ । ਉਸਦੀ ਭੈਣ ਛਿੰਦਰ ਕੋਰ ਤੇ ਉਸਦਾ ਜੀਜਾ ਸੁਖਦੇਵ ਸਿੰਘ ਪਤੀ ਪਤਨੀ ਦੇ ਝਗੜੇ ਵਿਚ ਉਸਦੀ ਪਤਨੀ ਕਰਮਜੀਤ ਕੌਰ ਦਾ ਸਾਥ ਦਿੰਦੇ ਸਨ , ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਦੀਵਾਲੀ ਵਾਲੇ ਦਿਨ ਘਰ ਵਿਚ ਦੀਵੇ ਲਾਉਣ ਨੂੰ ਲੈ ਕੇ ਹੋਇਆ ਪਤੀ ਪਤਨੀ ਦਾ ਝਗੜਾ ਐਨਾ ਵੱਧ ਗਿਆ ਕਿ ਮਾਨਸਿਕ ਤਣਾਅ ਕਾਰਨ ਸੂਬੇਦਾਰ ਨੇ ਅੱਜ ਆਪਣੇ ਘਰ ਵਿਚ ਹੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਬੋਹਾ ਦੀ ਪੁਲੀਸ ਨੇ ਵੱਲੋਂ ਉਸਦੀ ਪਤਨੀ ਕਰਮਜੀਤ ਕੌਰ, ਜੀਜੇ ਸੁਖਦੇਵ ਸਿੰਘ ਤੇ ਭੈਣ ਛਿੰਦਰ ਕੌਰ ਖਿਲਾਫ ਆਤਮ ਹਤਿਆ ਲਈ ਉਕਸਾਉਣ ਨਾਲ ਸਬੰਧਤ ਆਈਪੀਸੀ ਦੀ ਧਾਰਾ 306 ਅਧੀਨ ਪਰਚਾ ਦਰਜ਼ ਕਰ ਲਿਆ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਸੰਦੀਪ ਭਾਟੀ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਬਰੀਕੀ ਨਾਲ ਛਾਣਬੀਣ ਕਰ ਰਹੀ ਹੈ ਤੇ ਦੋਸ਼ੀਆਂ ਨੂੰ ਛੇਤੀ ਹੀ ਗ੍ਰਿਤਾਰ ਕਰ ਲਿਆ ਜਾਵੇਗਾ ।