ਕੇਂਦਰ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦੇ ਵਿਰੁੱਧ ਮਜ਼ਬੂਤੀ ਨਾਲ ਲੜਿਆ ਜਾਵੇਗਾ :- ਕਿਸਾਨ ਆਗੂ
ਹੁਸ਼ਿਆਰਪੁਰ 15 ਨਵੰਬਰ (ਤਰਸੇਮ ਦੀਵਾਨਾ) 30 ਕਿਸਾਨ ਜਥੇਬੰਦੀਆਂ ਵੱਲੋਂ ਐਲਾਨੇ ਪ੍ਰੋਗਰਾਮ ਅਨੁਸਾਰ ਗੁਰਦੀਪ ਸਿੰਘ ਖੁਣਖੁਣ ਸਵਰਨ ਸਿੰਘ ਧੁੱਗਾ ਉੰਕਾਰ ਸਿੰਘ ਧਾਮੀ ਓਮ ਸਿੰਘ ਸਟਿਆਣਾ,ਦਵਿੰਦਰ ਸਿੰਘ ਕੱਕੋਂ ਹਰਪ੍ਰੀਤ ਸਿੰਘ ਲਾਲੀ, ਰਣਧੀਰ ਸਿੰਘ ਅਸਲਪੁਰ ,ਜਥੇਦਾਰ ਅਕਬਰ ਸਿੰਘ ਬੂਰੇ ਜੱਟਾ ,ਪਰਮਿੰਦਰ ਸਿੰਘ ਲਾਚੋਵਾਲ ,ਪਰਮਿੰਦਰ ਸਿੰਘ ਸੱਜਣਾ ,ਜਸਵੀਰ ਸਿੰਘ ਚੱਕੋਵਾਲ ਦੀ ਅਗਵਾਈ ਵਿੱਚ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਤੇ ਬਿਜਲੀ ਬਿੱਲ 2020 ਵਿਰੋਧ ਵਿੱਚ ਲਗਾਤਾਰ ਲਾਚੋਵਾਲ ਟੋਲ ਪਲਾਜ਼ੇ ਤੇ 35 ਵੇ ਦਿਨ ਧਰਨਾ ਜਾਰੀ ਹੈ,ਕਿਸਾਨ ਆਗੂਆਂ ਨੇ ਦੱਸਿਆ ਕਿ ਸਭ ਧਰਨਾਕਾਰੀ ਕਿਸਾਨਾ ਨੇ ਕਾਲੀਆਂ ਝੰਡੀਆਂ ਬੰਨ੍ਹ ਕੇ ਕਾਲੀ ਦਿਵਾਲੀ ਮਨਾਈ, ਅਤੇ ਕਿਹਾ ਕਿ ਖੁਸ਼ੀ ਭਰੇ ਤਿਉਹਾਰਾਂ ਨੂੰ ਹਨੇਰੇ ਵਿਚ ਬਦਲਣ ਲਈ ਬੀਜੇਪੀ ਅਤੇ ਪ੍ਰਧਾਨਮੰਤਰੀ ਮੋਦੀ ਜ਼ਿੰਮੇਵਾਰ ਹਨ ਕਿਸਾਨ-ਮਜ਼ਦੂਰ ਮੁਲਾਜ਼ਮਾਂ ਅਤੇ ਆਮ ਆਦਮੀ ਦੀਆਂ ਖੁਸ਼ੀਆਂ ਮੋਦੀ ਸਰਕਾਰ ਦੀਆਂ ਪੂੰਜੀਵਾਦੀ ਨੀਤੀਆਂ ਦੇ ਭੇਟ ਚੜ੍ਹ ਚੁੱਕੀਆਂ ਹਨਅਤੇ ਇਸ ਵਾਰ ਕਿਸਾਨ ਸੜਕਾਂ ਤੇ ਬੰਦੀ ਛੋੜ ਦਿਵਸ ਮਨਾਉਣ ਲਈ ਮਜਬੂਰ ਹਨ ਅਤੇ ਦਿੱਲੀ ਵਿੱਚ ਹੋਈ ਮੀਟਿੰਗ ਵਿਚ ਕੇਂਦਰ ਵੱਲੋਂ ਕੋਈ ਉਸਾਰੂ ਹੱਲ ਨਹੀਂ ਕੱਢਿਆ ਗਿਆ, ਹੁਣ 30 ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਟਰੈਕਟਰ ਟਰਾਲੀਆਂ ਨਾਲ ਦਿੱਲੀ ਵੱਲ ਕੂਚ ਕੀਤਾ ਜਾਵੇਗਾ, ਅਤੇ ਕੇਂਦਰ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦੇ ਵਿਰੁੱਧ ਮਜ਼ਬੂਤੀ ਨਾਲ ਲੜਿਆ ਜਾਵੇਗਾ,ਲੰਗਰ ਦੀ ਸੇਵਾ ਗੁਰੂ ਰਾਮਦਾਸ ਲੰਗਰ ਸੇਵਾ ਕਮੇਟੀ ਹੁਸ਼ਿਆਰਪੁਰ ਵਲੋਂ ਕੀਤੀ ਗਈ,ਇਸ ਮੌਕੇ ਧਰਮਿੰਦਰ ਸਿੰਘ ਲਾਚੋਵਾਲ ਮਨਜੀਤ ਸਿੰਘ ਪਰਮਿੰਦਰ ਸਿੰਘ ਪੰਨੂ ਸੋਹਣ ਸਿੰਘ ਮੁਲਤਾਨੀ ਪ੍ਰਭੂ ਸਿੰਘ ਬਲਬੀਰ ਸਿੰਘ ਲਾਚੋਵਾਲ ਹਰਭਜਨ ਸਿੰਘ ਪੰਡੋਰੀ ਅਮਰ ਸਿੰਘ ਖਾਨਪੁਰ ਥਿਆੜਾ , ਬਿੱਕਰ ਸਿੰਘ ਸ਼ੇਰਪੁਰ,ਪਿਆਰਾ ਸਿੰਘ ਲੁਦਆ, ਤਰਲੋਕ ਸਿੰਘ ਮਨੀ ਪਰਮਜੀਤ ਸਿੰਘ ਕੋਟਲਾ ਕਾਬਲ ਸਿੰਘ ਨੰਬਰਦਾਰ ਚੰਨਣ ਸਿੰਘ ਸ਼ੇਖ਼ੂਪੁਰਾ ਜਸਵਿੰਦਰ ਸਿੰਘ ਪਥਿਆਲ,ਦਵਿੰਦਰ ਸਿੰਘ ਬੂਰੇ ਜੱਟਾਂ,ਇਸ ਮੌਕੇ ਗੁਰਦੀਪ ਸਿੰਘ ਖੁਣਖੁਣ, ਉਂਕਾਰ ਸਿੰਘ ਧਾਮੀ, ਪਰਮਿੰਦਰ ਸਿੰਘ ਪੰਨੂ ਨੇ ਕਿਹਾ ਕਿ ਕਿਸਾਨ ਪਰਿਵਾਰ, ਮਜਦੂਰ, ਮੁਲਾਜ਼ਮ,ਵਰਗ ਨੂੰ ਬੇਨਤੀ ਹੈ ਕਿ ਇਸ ਜਬਰ ਦੇ ਖਿਲਾਫ ਧਰਨਿਆਂ ਵਿੱਚ ਵੱਧ ਤੋਂ ਵੱਧ ਹਾਜਰੀ ਭਰੀ ਜਾਵੇ, ਅਤੇ ਵਹੀਰਾਂ ਘੱਤ ਕੇ ਮੋਰਚਿਆਂ ਵਿੱਚ ਆੳ, ਤਾਂ ਜੋ ਕੇਂਦਰ ਤੇ ਦਬਾਅ ਬਣਾਇਆ ਜਾ ਸਕੇ ।