ਸੰਘਰਸ ਕਮੇਟੀ ਨੇ ਸਾਥੀਆ ਸਮੇਤ ਕੀਤਾ ਨਵੀਆ ਬਣ ਰਹੀਆ ਸੜਕਾ ਦਾ ਦੌਰਾ
ਹੁਸ਼ਿਆਰਪੁਰ 15 ਨਵੰਬਰ ( ਤਰਸੇਮ ਦੀਵਾਨਾ )ਸੰਘਰਸ਼ ਕਮੇਟੀ ਦੇ ਪ੍ਰਧਾਨ ਕਰਮਵੀਰ ਬਾਲੀ ਨੇ ਪਾਰਟੀ ਵਰਕਰਾਂ ਦੇ ਨਾਲ ਬਣ ਰਹੀ ਸੜਕਾਂ ਦਾ ਦੌਰਾ ਕੀਤਾ। ਇਸ ਮੌਕੇ ਤੇ ਕਰਮਵੀਰ ਬਾਲੀ ਨੇ ਕਿਹਾ ਕਿ ਸ਼ਹਿਰ ਵਿਚ ਮਿੱਟੀ ਵਿਚ ਮਿਲਾ ਕੇ ਜੋ ਗਟਕਾ ਲਗਾਇਆ ਜਾ ਰਿਹਾ ਹੈ ਉਹ ਲੋਕਾਂ ਲਈ ਮੁਸੀਬਤ ਦਾ ਕਾਰਨ ਬਣ ਗਿਆ ਹੈ । ਮਿੱਟੀ ਸੁੱਕ ਕੇ ਲੋਕਾਂ ਦੀਆਂ ਅੱਖਾਂ ਵਿਚ ਪੈ ਰਹੀ ਹੈ ਅਤੇ ਵਾਤਾਵਰਨ ਨੂੰ ਦੂਸ਼ਿਤ ਕਰ ਰਹੀ ਹੈ । ਗਟਕਾ ਸੜਕਾਂ ਤੇ ਬਿੱਖਰ ਕੇ ਵਾਹਨਾਂ ਦੇ ਥੱਲੇ ਆ ਕੇ ਕਾਰਾਂ ਦੇ ਸ਼ੀਸ਼ੇ ਤੋੜ ਰਿਹਾ ਹੈ ਅਤੇ ਜਨਤਾ ਨੂੰ ਜਖਮੀ ਕਰ ਰਿਹਾ ਹੈ । ਵੈਸੇ ਮੰਤਰੀ ਬਾਰ ਬਾਰ ਇੱਕ ਹੀ ਬਿਆਨ ਦੇ ਰਹੇ ਹਨ ਗੁਣਵੱਤਾ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ ਪਰ ਸੀਮਿੰਟ ਵਿੱਚ ਮਿਲਾਣ ਦੀ ਥਾਂ ਤੇ ਮਿੱਟੀ ਮਿਲਾਕੇ ਗਟਕਾ ਸੜਕਾਂ ਤੇ ਪਾ ਕੇ ਲੋਕਾਂ ਨੂੰ ਸੜਕਾਂ ਦੇ ਵਿਕਾਸ ਦੀ ਥਾਂ ਤੇ ਸਜਾ ਦੇ ਰਹੇ ਹਨ। ਹੈਰਾਨੀ ਇਸ ਗੱਲ ਦੀ ਵੀ ਹੈ ਕੀ ਜੋ ਸੜਕਾਂ ਬਣਾਉਣ ਵਾਲੀਆਂ ਹਨ ਉਹਨਾਂ ਨੂੰ ਨਹੀਂ ਬਨਾਇਆ ਜਾ ਰਿਹਾ। ਜਿਹੜੀਆਂ ਬਣੀਆਂ ਹੋਈਆਂ ਹਨ ਉਹਨਾਂ ਨੂੰ ਉਖਾੜਿਆ ਜਾ ਰਿਹਾ ਹੈ। ਕਰਮਵੀਰ ਬਾਲੀ ਨੇ ਕਿਹਾ ਕਿ ਅਜੇ ਦੋ ਮਹੀਨੇ ਹੀ ਹੋਏੇ ਸੀ ਜਲੰਧਰ ਰੋਡ ਦੀ ਸੜਕ ਨੂੰ ਨਗਰ ਨਿਗਮ ਨੇ ਇੰਟਰ ਲਾਕ ਟਾਈਲਾਂ ਲਗਾ ਕੇ ਮੁਰੰਮਤ ਕੀਤੀ ਸੀ, ਪਰ ਉਹਨਾਂ ਨੂੰ ਉਖਾੜ ਕੇ ਚੱਲਦੀ ਸੜਕ ਤੇ ਮਿੱਟੀ ਦਾ ਗਟਕਾ ਪਾ ਕੇ ਦੀਵਾਲੀ ਦੇ ਤਿਓਹਾਰ ਦੇ ਮੌਕੇ ਤੇ ਜਨਤਾ ਨੂੰ ਧੂਲ ਅਤੇ ਗਟਕੇ ਤੋਂ ਜਖਮੀ ਹੋਣ ਦਾ ਤੋਹਫ਼ਾ ਦਿੱਤਾ ਹੈ। ਉਹਨਾਂ ਆਖਿਆ ਕਿ ਚਿੰਤਪੂਰਨੀ ਰੋਡ ਤੇ ਬਣੇ ਮਾਂ ਵੈਸ਼ਨੋ ਧਾਮ ਮੰਦਿਰ ਦੇ ਪਿੱਛੇ ਦੀ ਸੜਕ ਦੀ ਹਾਲਤ ਐਨੀ ਖ਼ਰਾਬ ਹੈ ਕਿ ਉਥੇ ਚੱਲਣਾ ਮੁਸ਼ਕਿਲ ਹੋ ਗਿਆ ਹੈ। ਇਹ ਸੜਕ ਸ਼ਮਸ਼ਾਨ ਘਾਟ ਨਾਲ ਮਿਲਦੀ ਹੈ ਅਤੇ ਮਾੜੀ ਹਾਲਤ ਵਿਚ ਹੋਣ ਕਰਕੇ ਸ਼ਮਸ਼ਾਨ ਘਾਟ ਦੀ ਸੁੰਦਰਤਾ ਤੇ ਵੀ ਕਲੰਕ ਲਗਾਉਂਦੀ ਹੈ । ਸ਼ਮਸ਼ਾਨ ਘਾਟ ਵਿੱਚ ਸੰਸਕਾਰ ਦੇ ਸਮੇ ਸ਼ਹਿਰਵਾਸੀ, ਅਫਸਰ ਅਤੇ ਮੰਤਰੀ ਖੁਦ ਵੀ ਉਥੇ ਆਉਂਦੇ ਹਨ ਪਰ ਅਜੇ ਤਕ ਕਿਸੇ ਦੀ ਨਜ਼ਰ ਉਸ ਸੜਕ ਤੇ ਨਹੀਂ ਪਈ। ਕਰਮਵੀਰ ਬਾਲੀ ਨੇ ਕਿਹਾ ਕਿ ਉਦਘਾਟਨ ਕਰਕੇ ਚਰਚਾ ਕਰਨ ਦੀ ਥਾਂ ਤੇ ਉਦਘਾਟਨ ਕੀਤੇ ਕੰਮ ਨੂੰ ਪੂਰਾ ਕਰਨਾ ਚਾਹੀਦਾ ਹੈ । ਉਹਨਾਂ ਕਿਹਾ ਉਦਘਾਟਨ ਤੇ ਉਦਘਾਟਨ, ਉਦਘਾਟਨ ਤੇ ਉਦਘਾਟਨ ਹੋ ਰਹੇ ਹਨ ਪਰ ਕੰਮ ਨਾਮਾਤਰ ਹੋ ਰਿਹਾ ਹੈ। ਜਿਥੇ ਜਰੂਰਤ ਹੈ ਉੱਥੇ ਹੀ ਸੜਕਾਂ ਬਣਾਈਆਂ ਜਾਣ। ਇਸ ਮੌਕੇ ਤੇ ਛੋਟੂ ਰਾਮ, ਰਾਮ ਸਰੂਪ, ਕਾਗਾ ਸਿੰਘ, ਸੁਰੇਸ਼ ਕੁਮਾਰ, ਮਨੋਜ ਕੁਮਾਰ, ਸੰਜੀਵ ਕੁਮਾਰ ਅਤੇ ਹੋਰ ਮੌਜੂਦ ਸਨ।