ਪਹਾੜੀ ਇਲਾਕਿਆਂ ਚ ਬਰਫਬਾਰੀ, ਮੈਦਾਨੀ ਇਲਾਕਿਆਂ ਵਿੱਚ ਵੀ ਗੜੇਮਾਰੀ,ਤੇਜ਼ ਮੀਂਹ ਨਾਲ ਝੱਖੜ
ਬਠਿੰਡਾ ਵਿੱਚ ਤੇਜ ਮੀਹ ਅਤੇ ਪਏ ਗੜੇ, ਮੌਸਮ ਦਾ ਬਦਲਿਆ ਮਜਾਜ, ਠੰਢ ਨੇ ਫੜਿਆ ਜ਼ੋਰ
ਬਠਿੰਡਾ 15 ਨਵੰਬਰ (ਕੁਲਬੀਰ ਬੀਰਾ ):ਪਹਾੜੀ ਇਲਾਕਿਆਂ ਵਿਚ ਹੋਈ ਬਰਫਬਾਰੀ ਦਾ ਅਸਰ ਹੁਣ ਮੈਦਾਨੀ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਅੱਜ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅਤੇ ਇਲਾਕਿਆਂ ਵਿਚ ਤੇਜ਼ ਮੀਂਹ ਝੱਖੜ ਨਾਲ ਮੌਸਮ ਦਾ ਮਿਜਾਜ਼ ਬਦਲਦਾ ਹੋਇਆ ਨਜ਼ਰ ਆਇਆ ਇੱਥੋਂ ਤਕ ਕਿ ਕਈ ਇਲਾਕਿਆਂ ਵਿਚ ਗੜ੍ਹੇਮਾਰੀ ਵੀ ਹੋਈ ਜਿਸ ਨਾਲ ਠੰਡ ਦਾ ਜ਼ੋਰ ਵਧਣ ਲੱਗ ਪਿਆ ਬਠਿੰਡਾ ਵਿੱਚ ਵੀ ਅੱਜ ਦੁਪਹਿਰ ਵੇਲੇ ਤੇਜ਼ ਮੀਂਹ ਅਤੇ ਝੱਖੜ ਕਾਰਨ ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਗੜ੍ਹੇਮਾਰੀ ਵੀ ਹੋਈ ਇਹੀ ਹਾਲ ਸ਼ਹਿਰ ਦੇ ਪ੍ਰਮੁੱਖ ਧੋਬੀ ਬਾਜ਼ਾਰ ਵਿਚ ਵੀ ਦੇਖਣ ਨੂੰ ਮਿਲੇ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਸਹਾਰਾ ਜਨਸੇਵਾ ਦੇ ਪ੍ਰਧਾਨ ਵਿਜੇ ਕੁਮਾਰ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਠੰਢ ਦਾ ਜ਼ੋਰ ਵਧਦਾ ਦਿਖਾਈ ਦੇ ਰਿਹਾ ਹੈ ਜਿਸ ਕਰ ਕੇ ਗ਼ਰੀਬ ਅਤੇ ਬੇਸਹਾਰਾ ਵਿਅਕਤੀਆਂ ਨੂੰ ਠੰਢ ਤੋਂ ਬਚਾਉਣ ਲਈ ਉਪਰਾਲੇ ਸ਼ੁਰੂ ਕੀਤੇ ਗਏ ਹਨ ਤਾਂ ਜੋ ਗ਼ਰੀਬ ਅਤੇ ਬੇਸਹਾਰਾ ਵਿਅਕਤੀਆਂ ਲਈ ਠੰਢ ਤੋਂ ਬਚਾਅ ਲਈ ਪ੍ਰਬੰਧ ਕੀਤੇ ਜਾਣ ਅੱਜ ਪਏ ਤੇਜ਼ ਮੀਂਹ ਨੇ ਵੱਡੀ ਰਾਹਤ ਦਿੱਤੀ ਅਤੇ ਲੋਕਾਂ ਦਾ ਕਹਿਣਾ ਸੀ ਕਿ ਪਰਾਲੀ ਨੂੰ ਲਾਈ ਅੱਗ ਅਤੇ ਦੀਵਾਲੀ ਦੇ ਪਟਾਕਿਆਂ ਕਰਕੇ ਅਸਮਾਨੀਂ ਚੜ੍ਹੇ ਧੂੰਏਂ ਕਰਕੇ ਸਾਹ ਲੈਣ ਵਿੱਚ ਵੱਡੀ ਤਕਲੀਫ ਹੋ ਰਹੀ ਇਸ ਮੀਂਹ ਕਰ ਕੇ ਉਸ ਦਾ ਖ਼ਾਤਮਾ ਹੋਣ ਕਰਕੇ ਮੌਸਮ ਵਿੱਚ ਬਦਲਾਅ ਆਏਗਾ ਮੌਸਮ ਵਿਭਾਗ ਅਨੁਸਾਰ ਆਉਂਦੇ ਦਿਨਾਂ ਵਿੱਚ ਮੀਂਹ ਪੈਣ ਕਰਕੇ ਠੰਢ ਵਧਣ ਦੇ ਆਸਾਰ ਹਨ