ਕੈਪਟਨ ਸਰਕਾਰ ਤੇ ਸਾਬਕਾ ਮੰਤਰੀ ਦਾ ਤਿੱਖਾ ਹਮਲਾ
ਪੈਸੇ ਦੇ ਕੇ ਲੱਗਦੇ ਨੇ ਐੱਸਐੱਸਪੀ ਇਨਸਾਫ ਕਿਵੇਂ ਮਿਲੂ : ਮਲੂਕਾ ਬਹੁਜਨ ਸਮਾਜ ਪਾਰਟੀ ਅਤੇ ਕਾਮਰੇਡਾਂ ਨਾਲ ਹੋ ਸਕਦੈ ਗੱਠਜੋੜ
ਬਠਿੰਡਾ 13 ਨਵੰਬਰ (ਕੁਲਬੀਰ ਬੀਰਾ )ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਪ੍ਰਧਾਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕੈਪਟਨ ਸਰਕਾਰ ਤੇ ਤਿੱਖਾ ਹਮਲਾ ਕਰਦੇ ਹੋਏ ਦੋਸ਼ ਲਾਏ ਹਨ ਕਿ ਪੈਸੇ ਦੇ ਕੇ ਐੱਸਐੱਸਪੀ ਲੱਗਦੇ ਹਨ ਫਿਰ ਇਨਸਾਫ਼ ਕਿਵੇਂ ਮਿਲ ਸਕਦਾ ਹੈ ਜਦੋਂ ਕੋਈ ਵਿਅਕਤੀ ਪੈਸੇ ਦੇ ਕੇ ਕੋਈ ਅਹੁਦਾ ਲੈਂਦਾ ਹੈ ਤਾਂ ਫਿਰ ਉਹ ਪੈਸਿਆਂ ਵਾਲੇ ਹੀ ਕੰਮ ਨੂੰ ਪਹਿਲ ਦਿੰਦਾ ਹੈ ਇਹੀ ਹਾਲਾਤ ਪੰਜਾਬ ਦੇ ਬਣੇ ਹੋਏ ਹਨ ਜਿਸ ਕਰਕੇ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ ਇਹ ਗੱਲ ਸਾਬਕਾ ਮੰਤਰੀ ਵੱਲੋਂ ਅੱਜ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਦੇ ਸਨਮਾਨ ਸਮਾਰੋਹ ਮੌਕੇ ਪੱਤਰਕਾਰ ਵਾਰਤਾ ਵਿਚ ਕਹੀ ਮਲੂਕਾ ਨੇ ਕਿਹਾ ਕਿ ਪੰਜਾਬ ਵਿਚ ਸੈਂਕੜੇ ਐੱਸਐੱਸਪੀ ਦੇ ਚਾਹਵਾਨ ਹਨ ਜੋ ਇੱਕ ਦੂਜੇ ਨੂੰ ਠਿੱਬੀ ਲਾ ਕੇ ਅਹੁਦਾ ਲੈਣਾ ਚਾਹੁੰਦੇ ਹਨ ਭਾਜਪਾ ਨਾਲ ਟੁੱਟੇ ਗਠਜੋੜ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਬਹੁਜਨ ਸਮਾਜ ਪਾਰਟੀ ਅਤੇ ਕਾਮਰੇਡਾਂ ਨਾਲ ਗੱਲਬਾਤ ਚੱਲ ਰਹੀ ਹੈ ਤੇ ਉਨ੍ਹਾਂ ਨਾਲ ਗੱਠਜੋੜ ਹੋ ਸਕਦਾ ਹੈ ਨਗਰ ਨਿਗਮ ਚੋਣਾਂ ਉਨ੍ਹਾਂ ਕਿਹਾ ਕਿ ਪਾਰਟੀ ਅਕਾਲੀ ਭਾਜਪਾ ਸਰਕਾਰ ਵੇਲੇ ਕਰਵਾਏ ਵਿਕਾਸ ਦੇ ਨਾਂ ਤੇ ਚੋਣਾਂ ਲੜੇਗੀ ਅਤੇ ਜਿੱਤ ਦਰਜ ਕਰੇਗੀ ਜੇਕਰ ਕਾਂਗਰਸ ਨੇ ਗੁੰਡਾਗਰਦੀ ਕੀਤੀ ਦਾ ਉਹਦਾ ਵੀਹ ਜਵਾਬ ਮਿਲੇਗਾ ਇਸ ਮੌਕੇ ਨਵ ਨਿਯੁਕਤ ਪ੍ਰਧਾਨ ਬਲਕਾਰ ਸਿੰਘ ਬਰਾੜ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਗੱਲ ਕਹੀ ਇਸ ਮੌਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਬਲਵੰਤ ਰਾਏ ਨਾਥ ਇਕਬਾਲ ਸਿੰਘ ਬਬਲੀ ਢਿੱਲੋਂ ਚਮਕੌਰ ਮਾਨ ਨਿਰਮਲ ਸਿੰਘ ਸੰਧੂ ਰਜਿੰਦਰ ਸਿੰਘ ਰਾਜੂ ਪਰਿੰਦਾ ਆਦਿ ਹਾਜਰ ਸਨ ।