ਮੰਦੀ ਦੀ ਮਾਰ ਨੇ ਝੰਬੇ ਦੁਕਾਨਦਾਰ ਫਿੱਕੇ ਰਹੇ ਦੀਵਾਲੀ ਦੇ ਰੰਗ ਬਾਜ਼ਾਰਾਂ ਚ ਉਮੜੀ ਭੀੜ ਖ਼ਰੀਦਦਾਰੀ ਤੇ ਰਿਹਾ ਹੱਥ ਤੰਗ
ਬਠਿੰਡਾ 13 ਨਵੰਬਰ (ਕੁਲਬੀਰ ਬੀਰਾ ) ਕੋਰੋਨਾ ਮਹਾਂਮਾਰੀ ਤੋਂ ਬਾਅਦ ਦੀਵਾਲੀ ਦੇ ਤਿਉਹਾਰ ਤੇ ਵਪਾਰੀਆਂ ਤੇ ਆਮ ਲੋਕਾਂ ਨੂੰ ਵੱਡੀ ਉਮੀਦ ਸੀ ਕਿ ਇਹ ਤਿਓਹਾਰ ਆਰਥਿਕ ਤੰਗੀ ਦੂਰ ਕਰੇਗਾ ਪ੍ਰੰਤੂ ਮੰਦੀ ਦੀ ਮਾਰ ਕਰਕੇ ਦੀਵਾਲੀ ਦੇ ਰੰਗ ਵੀ ਫਿੱਕੇ ਰਹੇ ਜਿਸ ਕਰਕੇ ਦੁਕਾਨਦਾਰਾਂ ਨੂੰ ਕਰੋੜਾਂ ਰੁਪਏ ਦੇ ਪਾਏ ਮਾਲ ਦਾ ਵਿਆਜ ਵੀ ਪੂਰਾ ਹੁੰਦਾ ਦਿਖਾਈ ਨਾ ਦਿੱਤਾ ਜਿਸ ਕਰਕੇ ਦੁਕਾਨਦਾਰਾਂ ਵਿਚ ਮਾਯੂਸੀ ਦਾ ਆਲਮ ਰਿਹਾ ਦੂਜੇ ਪਾਸੇ ਬਾਜ਼ਾਰਾਂ ਵਿੱਚ ਭੀੜ ਤਾਂ ਦੇਖਣ ਨੂੰ ਮਿਲੀ ਪ੍ਰੰਤੂ ਲੋਕਾਂ ਦਾ ਖਰੀਦਦਾਰੀ ਤੇ ਹੱਥ ਤੰਗ ਹੀ ਰਿਹਾ ਦੁਕਾਨਦਾਰ ਸੁਰੇਸ਼ ਕੁਮਾਰ ਲਛਮਣ ਦਾਸ ਪ੍ਰਭੂ ਰਾਮ ਨੇ ਕਿਹਾ ਕਿ ਪਿਛਲੇ ਚਾਰ ਸਾਲ ਤੋਂ ਤਿਉਹਾਰਾਂ ਦਾ ਸਿਸਟਮ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਲੋਕ ਖ਼ਰੀਦਦਾਰੀ ਤੋਂ ਹੱਥ ਖਿੱਚਣ ਲੱਗ ਪਏ ਹਨ ਜਿਸ ਕਰਕੇ ਤਿਉਹਾਰਾਂ ਮੌਕੇ ਉਹ ਰੌਣਕ ਦਿਖਾਈ ਨਹੀਂ ਦਿੰਦੀ ਅਤੇ ਉਨ੍ਹਾਂ ਨੂੰ ਇਸ ਵਾਰ ਦੀਵਾਲੀ ਤੇ ਕੋਰੋਨਾ ਮਹਾਂਮਾਰੀ ਦੀ ਵੱਡੀ ਮਾਰ ਦਾ ਸਾਹਮਣਾ ਕਰਨਾ ਪਿਆ ਹੈ ਇੱਕ ਤਾਂ ਮਾਲ ਨਹੀਂ ਆਇਆ ਦੂਜਾ ਜੇਕਰ ਆਇਆ ਹੈ ਤਾਂ ਉਹ ਮਹਿੰਗੇ ਭਾਅ ਹੋਣ ਕਰਕੇ ਸਹੀ ਖ਼ਰੀਦਦਾਰੀ ਨਹੀਂ ਹੋਈ ਵਪਾਰੀਆਂ ਦਾ ਕਹਿਣਾ ਸੀ ਕਿ ਕਿਸਾਨਾਂ ਦੇ ਅੰਦੋਲਨ ਕਰਕੇ ਮਾਲ ਗੱਡੀਆਂ ਦੇ ਨਾ ਆਉਣ ਕਰਕੇ ਵੀ ਦੁਕਾਨਦਾਰਾਂ ਤੇ ਵੱਡੀ ਮਾਰ ਪਈ ਹੈ ਇਸ ਵਾਰ ਚੀਨੀ ਲੜੀਆਂ ਦੀ ਬਜਾਏ ਦੀਵਾਲੀ ਦੇ ਦੀਵਿਆਂ ਦੀ ਵੀਹ ਖਰੀਦਦਾਰੀ ਦੀ ਮਾਲਕ ਰੌਣਕ ਦਿਖਾਈ ਦਿੱਤੀ