ਹੁਸ਼ਿਆਰਪੁਰ 8 ਨਵੰਬਰ (ਤਰਸੇਮ ਦੀਵਾਨਾ) 30 ਕਿਸਾਨ ਜਥੇਬੰਦੀਆਂ ਵੱਲੋਂ ਐਲਾਨੇ ਪ੍ਰੋਗਰਾਮ ਅਨੁਸਾਰ ਕਿਸਾਨ ਆਗੂ ਗੁਰਦੀਪ ਸਿੰਘ ਖੁਣਖੁਣ ਬੀ ਕੇ ਯੂ ਕਾਦੀਆਂ ਹੁਸ਼ਿਆਰਪੁਰ ਦੇ ਪ੍ਰਧਾਨ ਸਵਰਨ ਸਿੰਘ ਧੁੱਗਾ ਉੰਕਾਰ ਸਿੰਘ ਧਾਮੀ ਓਮ ਸਿੰਘ ਸਟਿਆਣਾ ਜਮਹੂਰੀ ਕਿਸਾਨ ਸਭਾ ਤੋ ਦਵਿੰਦਰ ਸਿੰਘ ਕੱਕੋਂ ਹਰਪ੍ਰੀਤ ਸਿੰਘ ਲਾਲੀ ਰਣਧੀਰ ਸਿੰਘ ਅਸਲਪੁਰ ,ਜਥੇਦਾਰ ਅਕਬਰ ਸਿੰਘ ਬੂਰੇ ਜੱਟਾ ,ਪਰਮਿੰਦਰ ਸਿੰਘ ਲਾਚੋਵਾਲ ,ਪਰਮਿੰਦਰ ਸਿੰਘ ਸੱਜਣਾ ,ਜਸਵੀਰ ਸਿੰਘ ਚੱਕੋਵਾਲ ਦੀ ਅਗਵਾਈ ਵਿੱਚ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਤੇ ਬਿੱਜਲੀ ਬਿੱਲ 2020 ਵਿਰੋਧ ਵਿੱਚ ਲਗਾਤਾਰ ਲਾਚੋਵਾਲ ਟੋਲ ਪਲਾਜ਼ੇ ਤੇ 29ਵੇ ਦਿਨ ਧਰਨਾ ਲਗਾਤਾਰ ਜਾਰੀ ਹੈ ਆਗੂਆਂ ਨੇ ਦੱਸਿਆ ਕਿ ਜਿਸ ਤਰ੍ਹਾਂ ਨਫ਼ਰਤ ਦੀ ਰਾਜਨੀਤੀ ਕਰਨ ਵਾਲੇ ਟ੍ਰੰਪ ਨੂੰ ਅਮਰੀਕਾ ਦੇ ਲੋਕਾਂ ਨੇ ਬਾਹਰ ਦਾ ਰਸਤਾ ਦਿਖਾਇਆ ਹੈ,ੳਸੇ ਤਰਾ ਬਿਹਾਰ ਚੋਣਾਂ ਅਤੇ ਆਉਂਦੀਆਂ ਚੋਣਾਂ ਵਿੱਚ ਭਾਰਤ ਦੇ ਲੋਕ ਭਾਜਪਾ ਨੂੰ ਬਾਹਰ ਦਾ ਰਸਤਾ ਦਿਖਾਉਣਗੇ ,ਸਾਬਕਾ ਅਕਾਲੀ ਸਰਪੰਚ ਜੋ ਅਕਾਲੀ ਵੱਡੇ ਅਕਾਲੀ ਲੀਡਰਾ ਦੇ ਬਹੁਤ ਹੀ ਨੇੜੇ ਸੀ,ਨਸ਼ੇ ਦੀ ਬਹੁਤ ਵੱਡੀ ਖੇਪ ਦੇ ਨਾਲ ਫੜਿਆ ਗਿਆ ਹੈ ਅਤੇ ਉਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਨਸ਼ੇ ਦੇ ਪੈਸੇ ਨਾਨਕਸਾਰ ਗੁਰਦੁਆਰੇ ਵਿੱਚ ਬੈਠੇ ਵੰਡ ਰਹੇ ਸਨ ਜਦੋ ਐਸ ਟੀ ਐਫ ਨੇ ਉਸਨੂੰ ਗ੍ਰਿਫਤਾਰ ਕੀਤਾ, ਉਹਨਾ ਕਿਹਾ ਕਿ ਸਾਰੀਆ ਹੀ ਰੇਲ ਪਟੜੀਆਂ ਖਾਲੀ ਹਨ,ਕੇਦਰ ਸਰਕਾਰ ਮਾਲਗੱਡੀਆਂ ਨਾ ਚਲਾ ਕੇ ਪੰਜਾਬ ਦੀ ਆਰਥਿਕਤਾ ਨੂੰ ਵੱਡੀ ਸੱਟ ਮਾਰ ਰਹੀ ਹੈ, ਉਹਨਾ ਕਿਹਾ ਕਿ ਕਿਸਾਨ ਕਿਸੇ ਵੀ ਕੀਮਤ ਤੇ ਸੰਘਰਸ਼ ਵਾਪਿਸ ਨਹੀਂ ਲੈਣਗੇ ਉਹਨਾ ਕਿਹਾ ਕਿ ਮੋਦੀ-ਸ਼ਾਹ ਨੂੰ ਕਿਸਾਨਾ ਪ੍ਰਤੀ ਫੈਸਲਾ ਲੈਣਾ ਹੀ ਪਵੇਗਾ ਇਸ ਮੌਕੇ ਲਾਚੋਵਾਲ ਮੋਰਚੇ ਵੱਲੋਂ ਇਕ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਸੋ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਮਜ਼ਦੂਰਾਂ ਨੂੰ ਸੰਘਰਸ਼ ਹੋਰ ਤਿੱਖਾ ਕਰਨ ਲਈ ਲਾਮ ਬੰਦ ਕਰੇਗੀ, ਇਸ ਮੌਕੇ ਗੁਰਮੇਲ ਸਿੰਘ ਕੋਟਲਾ ਨੌਧ ਸਿੰਘ,ਕਾਮਰੇਡ ਗੁਰਮੇਸ਼ ਸਿੰਘ, ਜਗਤ ਸਿੰਘ ਲੰਬੜਦਾਰ, ਰਾਮ ਸਿੰਘ, ਬਾਬਾ ਕਿਰਪਾਲ ਸਿੰਘ ਹਰਭਜਨ ਸਿੰਘ ਗੁਰਚਰਨ ਸਿੰਘ, ਮਲਕੀਤ ,ਸਿੰਘ ਲਾਚੋਵਾਲ, ਗੁਰਮੀਤ ਸਿੰਘ, ਸੋਹਣ ਸਿੰਘ ਮੁਲਤਾਨੀ, ਇੰਦਰਜੀਤ ਸਿੰਘ, ਗੁਰਬਚਨ ਸਿੰਘ, ਨਵਕੀਰਤ ਸਿੰਘ ਧੁੱਗਾ, ਜਗਤਾਰ ਸਿੰਘ ਲਾਚੋਵਾਲ,ਹਰਵੇਲ ਸਿੰਘ ਲੰਬੜਦਾਰ, ਗੁਰਕੀਰਤ ਸਿੰਘ ਥਿਆੜਾ, ਪਿਆਰਾ ਸਿੰਘ ਲੁੱਦਾ, ਪਰਮਜੀਤ ਸਿੰਘ ਕੋਟਲਾ, ਜਗੀਰ ਸਿੰਘ, ਪਰਮਜੀਤ ਸਿੰਘ, ਕੰਵਲਜੀਤ ਸਿੰਘ, ਬਲਜਿੰਦਰ ਸਿੰਘ,ਕਾਬਲ ਸਿੰਘ ਨੰਬਰਦਾਰ, ਸਤਪਾਲ ਡਡਿਆਣਾ,ਚੰਨਣ ਸਿੰਘ ਸੇਖੂਪੁਰ,ਮੇਹਰ ਸਿੰਘ, ਤਰਲੋਕ ਸਿੰਘ ਮਨੀ,ਸੇਵਾ ਸਿੰਘ ਭਕਲਾ, ਅਤੇ ਇਲਾਕੇ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ ।
ਵਿਰੋਧੀ ਪਾਰਟੀਆਂ ਨੂੰ ਪਿੰਡਾਂ ਵਿੱਚ ਬੂਥ ਲਗਾਉਣ ਲਈ ਵਰਕਰ ਤੱਕ ਨਹੀਂ ਲੱਭਣੇ –ਈ ਟੀ ਓ
ਅੰਮ੍ਰਿਤਸਰ 1 ਮਈ 2024( ਵਿਸ਼ਵ ਵਾਰਤਾ)-ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਲੋਂ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਰੇ...