ਨਸ਼ੀਲੇ ਕੈਪਸੂਲ ਅਤੇ ੧੦ ਗ੍ਰਾਮ ਹੈਰੋਇਨ ਸਮੇਤ ਇਕ ਗ੍ਰਿਫਤਾਰ
ਬਲਾਚੌਰ, 7 ਨਵੰਬਰ (ਸੁਭਾਸ਼ ਜੋਸ਼ੀ) –
ਜ਼ਲ੍ਹਿਾ ਪੁਲੀਸ ਮੁਖੀ ਅਲਕਾ ਮੀਨਾ ਵਲੋਂ ਜਲ੍ਹਿਾ ਭਰ 0ਚ ਨਸ਼ਾ ਖੋਰੀ ਨੂੰ ਜੜ੍ਹੋਂ ਖਤਮ ਕਰਨ ਲਈ ਵਿੱਢੀ ਮੁਹਿੰਮ ਤਹਿਤ ਜਾਰੀ ਕੀਤੀਆਂ ਹਦਾਇਤਾਂ ਦੇ ਆਧਾਰ ਉੱਪਰ ਡੀਐੱਸਪੀ ਬਲਾਚੌਰ ਦਵਿੰਦਰ ਸਿੰਘ ਘੁੰਮਣ ਵੱਲੋਂ ਥਾਣਾ ਮੁਖੀਆਂ ਨੂੰ ਜਾਰੀ ਕੀਤੀਆਂ ਗਾਈਡ ਲਾਈਨਾਂ ਦੇ ਆਧਾਰ ਤੇ ਅੱਜ ਥਾਣਾ ਸਦਰ ਬਲਾਚੌਰ ਵੱਲੋਂ ਇਕ ਨੌਜਵਾਨ ਨੂੰ ਨਸ਼ੀਲੇ ਕੈਪਸੂਲ ਅਤੇ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮਿਲੀ ਜਾਣਕਾਰੀ ਅਨੁਸਾਰ ਜਦੋਂ ਏਐਸਆਈ ਕੁਲਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਸਰਕਾਰੀ ਗੱਡੀ ਉੱਪਰ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਖਾਨਪੁਰ ਕੁੱਲੇਵਾਲ ਤੋਂ ਪਿੰਡ ਗਰਲੇ ਢਾਹਾਂ ਨੂੰ ਜਾ ਰਹੇ ਸਨ । ਜਦ ਪੁਲਸ ਪਾਰਟੀ ਪਿੰਡ ਗਰਲੇ ਢਾਹਾਂ ਲਾਗੇ ਪੁੱਜੀ ਤਾਂ ਸਾਹਮਣੇ ਤੋਂ ਇੱਕ ਮੋਨਾ ਨੌਜਵਾਨ ਸਕੂਟਰ ਉਪਰ ਤੇਜ਼ ਰਫ਼ਤਾਰੀ ਨਾਲ ਆਉਂਦਾ ਦਿਖਾਈ ਦਿੱਤਾ। ਜਿਹੜਾ ਕਿ ਪੁਲਸ ਪਾਰਟੀ ਨੂੰ ਦੇਖ ਇਕ ਦਮ ਪਿੱਛੇ ਨੂੰ ਭੱਜਣ ਲੱਗਾ ਡਿੱਗ ਪਿਆ । ਪੁਲਿਸ ਪਾਰਟੀ ਨੇ ਸ਼ੱਕ ਦੀ ਬਿਨਾਅ ਤੇ ਨੌਜਵਾਨ ਨੂੰ ਕਾਬੂ ਕੀਤਾ । ਏਐਸਆਈ ਵਰਿੰਦਰ ਕੁਮਾਰ ਸਮਰੱਥ ਅਧਿਕਾਰੀ ਦੀ ਹਾਜ਼ਰੀ ਵਿਚ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ ੧੦੪ ਨਸ਼ੀਲੇ ਕੈਪਸੂਲ ਅਤੇ ੧੦ ਗਰਾਮ ਹੈਰੋਇਨ ਬਰਾਮਦ ਹੋਈ । ਕਥਿਤ ਦੋਸ਼ੀ ਦੀ ਪਹਿਚਾਨ ਗੁਰਮੀਤ ਚੰਦ ਪੁੱਤਰ ਗੁਰਬਚਨ ਸਿੰਘ ਪਿੰਡ ਸੀਡਾ ਬਸਤੀ ਜੋਧੇਵਾਲ , ਮਿਹਰਬਾਨ ਲੁਧਿਆਣਾ ਵਜੋਂ ਹੋਈ ਪੁਲਸ ਵੱਲੋਂ ਕਥਿਤ ਦੋਸ਼ੀ ਖਿਲਾਫ ਮੁਕੱਦਮਾ ਨੰਬਰ ੧੦੬/੨੦੨੦ ਥਾਣਾ ਸਿਟੀ ਸਿਟੀ ਬਲਾਚੌਰ ਰਜਿਸਟਰਡ ਕਰ ਕੇ ਬਣਦੀ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ।