ਬਠਿੰਡਾ ਪੁਲੀਸ ਨੂੰ ਵੱਡੀ ਸਫ਼ਲਤਾ
9.50 ਲੱਖ ਦੀ ਜਾਅਲੀ ਕਰੰਸੀ ਅਤੇ ਇੱਕ ਕਿੱਲੋ ਅਫੀਮ ਸਮੇਤ 3 ਦੋਸ਼ੀ ਗ੍ਰਿਫਤਾਰ : ਐੱਸਐੱਸਪੀ
ਬਠਿੰਡਾ 7 ਨਵੰਬਰ (ਕੁਲਬੀਰ ਬੀਰਾ ): ਬਠਿੰਡਾ ਪੁਲੀਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਸੀ ਆਈ ਏ ਸਟਾਫ -1 ਦੇ ਇੰਚਾਰਜ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਭਾਟੀ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਜੱਸੀ ਬਾਗ ਵਾਲੀ ਦੇ ਨਜ਼ਦੀਕ ਨਾਕਾਬੰਦੀ ਦੌਰਾਨ ਤਿੰਨ ਦੋਸ਼ੀਆਂ ਨੂੰ ਵੱਡੀ ਮਾਤਰਾ ਵਿੱਚ ਜਾਅਲੀ ਕਰੰਸੀ ਅਤੇ ਇੱਕ ਕਿੱਲੋ ਅਫੀਮ ਸਮੇਤ ਕਾਬੂ ਕੀਤਾ ਗਿਆ। ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸਐੱਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੌਰਾਨ ਦੋਸ਼ੀਆਂ ਦੀ ਪਛਾਣ ਬਲਤੇਜ ਸਿੰਘ ਵਾਸੀ ਜ਼ਿਲ੍ਹਾ ਗੰਗਾਨਗਰ ਸੁਲੇਮਾਨ ਵਾਸੀ ਗੋਲੂਵਾਲਾ ਪੀਲੀਆਂ ਬੰਗਾਂ ਅਤੇ ਰਾਮ ਦਿਆਲ ਵਾਸੀ ਜ਼ਿਲ੍ਹਾ ਹਨੂੰਮਾਨਗੜ੍ਹ ਪੀਲੀਆਂ ਬੰਗਾਂ ਦੇ ਤੌਰ ਤੇ ਹੋਈ ਹੈ ਇਨ੍ਹਾਂ ਦੋਸ਼ੀਆਂ ਤੋਂ 2 ਹਜ਼ਾਰ ਰੁਪਏ ਦੇ ਇੱਕ 170 ਨੋਟ 5 ਸੌ ਰੁਪਏ ਦੇ 1 ਹਜ਼ਾਰ ਨੋਟ 2 ਸੌ ਰੁਪਏ ਦੇ ਢਾਈ ਸੌ ਨੋਟ 100 ਰੁਪਏ ਦੇ 6 ਸੌ ਨੋਟ ਕੁੱਲ ਰਕਮ 9 ਲੱਖ 50 ਹਜਾਰ ਰੁਪਏ ਸਮੇਤ ਇੱਕ ਕਲਰ ਸਕੈਨਰ ਬਰਾਮਦ ਕੀਤਾ ਗਿਆ ਹੈ ਅਤੇ ਨਾਰਕੋਟਿਕ ਸੈੱਲ ਦੇ ਇੰਚਾਰਜ ਤਰਜਿੰਦਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਟੀਮ ਵੱਲੋਂ ਵੱਖਰੀ ਨਾਕਾਬੰਦੀ ਕਰਕੇ ਇਕ ਚਿੱਟੇ ਰੰਗ ਦੀ ਸਵਿਫਟ ਕਾਰ ਨੰਬਰ ਆਰਜੇ 13 ਸੀਏ 1112 ਦੀ ਤਲਾਸ਼ੀ ਦੌਰਾਨ ਇੱਕ ਕਿੱਲੋ ਅਫੀਮ ਵੀ ਬਰਾਮਦ ਕੀਤੀ ਗਈ ਹੈ ਇਨ੍ਹਾਂ ਦੋਸ਼ੀਆਂ ਖਿਲਾਫ ਆੈਨ ਡੀਪੀਅੇਸ ਅੇਕਟ ਅਤੇ ਧਾਰਾ 489ਏ 489ਬੀ 489ਸੀ ਥਾਣਾ ਸਗਤ ਵਿੱਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ਅਤੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਵੇਗਾ ਅਤੇ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਜਾਅਲੀ ਕਰੰਸੀ ਕਿੱਥੋਂ ਲਿਆਂਦੀ ਕਿਵੇਂ ਛਾਪੀ ਤੇ ਕਿਸ ਨੂੰ ਸਪਲਾਈ ਕਰਨੀ ਸੀ । ਐੱਸ ਐੱਸ ਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਇਹ ਸਫ਼ਲਤਾ ਐੱਸਪੀ ਗੁਰਬਿੰਦਰ ਸਿੰਘ ਸੰਘਾ ਦੇ ਦਿਸ਼ਾ ਨਿਰਦੇਸ਼ ਤੇ ਸੀ ਆਈ ਏ ਸਟਾਫ ਵੰਨ ਅਤੇ ਨਾਰਕੋਟਿਕ ਸੈੱਲ ਦੀਆਂ ਵੱਖ ਵੱਖ ਦੋ ਟੀਮਾਂ ਵੱਲੋਂ ਕੀਤੀ ਗਈ ਹੈ ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਨਸ਼ਾ ਸਮੱਗਲਿੰਗ ਅਤੇ ਜਾਅਲੀ ਕਰੰਸੀ ਦੇ ਕਾਰੋਬਾਰ ਨੂੰ ਵੱਡੀ ਠੱਲ੍ਹ ਪਵੇਗੀ ।






















