ਚੰਡੀਗੜ੍ਹ 6 ਨਵੰਬਰ ( ਵਿਸ਼ਵ ਵਾਰਤਾ )-ਅਸਲ ਇੰਡੀਆ ਜੱਟ ਮਹਾਂ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਅਤੇ ਚੰਡੀਗੜ੍ਹ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਜੋ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਵੀ ਹਨ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਾ ਦੇ ਬਿਆਨ ‘ਤੇ ਤਿੱਖਾ ਪ੍ਰਤੀਕਰਮ ਅਤੇ ਸਖ਼ਤ ਰੁੱਖ ਅਖਤਿਆਰ ਕਰਦਿਆਂ ਕਿਹਾ ਕਿ ਚੰਡੀਗੜ੍ਹ ਬਾਰੇ ਹਰਿਆਣਾ ਦਾ ਕੋਈ ਅਧਿਕਾਰ ਨਹੀਂ ਹੈ ਕਿਉਕਿ ਇਹ ਸ਼ਹਿਰ ਪੰਜਾਬ ਦੀ ਜ਼ਮੀਨ ਗ੍ਰਹਿਣ ਕਰਕੇ ਅਤੇ ਪਿੰਡ ਉਜਾੜ ਕੇ ਵਸਾਇਆ ਗਿਆ ਹੈ ਜੋ ਪੰਜਾਬੀ ਬੋਲਣ ਵਾਲ਼ਾ ਇਲਾਕਾ ਸੀ ਜਿਹੜੇ ਪਿੰਡ ਹੁਣ ਵੀ ਚੰਡੀਗੜ੍ਹ ਵਿੱਚ ਮੌਜੂਦ ਹਨ ਉਹ ਪੰਜਾਬੀ ਬੋਲਣ ਵਾਲ਼ੇ ਹਨ ।ਬਡਹੇੜੀ ਨੇ ਆਖਿਆ ਕਿ ਚੰਡੀਗੜ੍ਹ ਸ਼ਹਿਰ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਵਿਕਸਤ ਕੀਤਾ ਗਿਆ ਸੀ ਜੋ 1966 ਵਿੱਚ ਇੱਕ ਮਤੱਸਵੀ ਵਿਅਕਤੀ ਗੁਲਜ਼ਾਰੀ ਲਾਲ ਨੰਦਾ ਦੀ ਬਦਨੀਅਤ ਹੋਣ ਕਰਕੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਐਲਾਨ ਦਿੱਤਾ ਗਿਆ ਭਾਜਪਾ ਵੀ ਕਿਸੇ ਸਮੇਂ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਦੀ ਰਹੀ ਹੈ ਹੁਣ ਮੂੰਹ ਬੰਦ ਕਰ ਲਿਆ ਹੈ ਕਿਉਕਿ ਹੁਣ ਉਹ ਕੇਂਦਰ ਅਤੇ ਹਰਿਆਣਾ ਵਿੱਚ ਰਾਜ ਕਰ ਰਹੀ ਹੈ ਅਤੇ ਚੰਡੀਗੜ੍ਹ ਦਾ ਮੈਂਬਰ ਲੋਕ ਸਭਾ ਦਾ ਹੈ ਚੰਡੀਗੜ੍ਹ ਨਗਰ ਨਿਗਮ ‘ਤੇ ਵੀ ਕਾਬਜ਼ ਹੈ । ਚੰਡੀਗੜ੍ਹ ਦਾ ਹਰ ਪੰਜਾਬੀ ਅਤੇ ਜ਼ਿਮੀਂਦਾਰ ਪੰਜਾਬ ਵਿੱਚ ਸ਼ਾਮਲ ਹੋਣ ਲਈ ਉਤਾਵਲਾ ਹੈ ਇਸ ਲਈ ਪੰਜਾਬੀਆਂ ਨਾਲ਼ ਹੋਈ ਵਧੀਕੀ ਦੂਰ ਕਰਕੇ ਚੰਡੀਗੜ੍ਹ ਨੂੰ ਬਿਨ੍ਹਾ ਦੇਰੀ ਪੰਜਾਬ ਵਿੱਚ ਕਰਨਾ ਚਾਹੀਦਾ ਹੈ ਹੁਣ ਤਾਂ ਬਾਦਲ ਦਲ ਵੀ ਇਸ ਮੰਗ ਦੀ ਹੀ ਹਮਾਇਤ ਕਰਦਾ ਹੈ ਜੋ ਨਵਾਂ ਨਵਾਂ ਤਲਾਕ ਦੇ ਕੇ ਭਾਜਪਾ ਤੋਂ ਅਜ਼ਾਦ ਹੋਇਆ ਹੈ।
ਸਿੱਧੂ ਮੂਸੇਵਾਲਾ ਕਤਲ ਕਾਂਡ ’ਚ 27 ਮੁਲਜ਼ਮਾਂ ’ਤੇ ਦੋਸ਼ ਆਇਦ
ਸਿੱਧੂ ਮੂਸੇਵਾਲਾ ਕਤਲ ਕਾਂਡ ’ਚ 27 ਮੁਲਜ਼ਮਾਂ ’ਤੇ ਦੋਸ਼ ਆਇਦ ਮਾਨਸਾ ਦੀ ਜ਼ਿਲ੍ਹਾ ਅਤੇ ਸ਼ੈਸ਼ਨ ਅਦਾਲਤ ਦਾ ਵੱਡਾ ਫੈਸਲਾ ਮਾਨਸਾ,...