ਦੋਸ਼ੀਆਂ ਕੋਲੋਂ 7 ਪਿਸਟਲ ਤੇ 35 ਜ਼ਿੰਦਾ ਕਾਰਤੂਸ ਹੋਏ ਬਰਾਮਦ : ਐੱਸਐੱਸਪੀ
ਬਠਿੰਡਾ 6 ਨਵੰਬਰ (ਕੁਲਬੀਰ ਬੀਰਾ)-ਰਾਜਸਥਾਨ ਵਿੱਚੋਂ ਅਸਲਾ ਐਮੂਨੀਸ਼ੀਅਨ ਲਿਆਕੇ ਜ਼ਿਲ੍ਹਾ ਬਠਿੰਡਾ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਸਪਲਾਈ ਕਰਨ ਵਾਲੇ 2 ਦੋਸ਼ੀਆਂ ਨੂੰ ਬਠਿੰਡਾ ਪੁਲਸ ਨੇ ਕਾਬੂ ਕੀਤਾ ਹੈ। ਪੱਤਰਕਾਰ ਵਾਰਤਾ ਦੌਰਾਨ ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਰਾਜਸਥਾਨ ਦੇ ਇਕ ਗਿਰੋਹ ਕੰਮ ਕੀਤਾ ਗਿਆ ਸੀ ਜਿਸ ਦੀ ਪੁੱਛਗਿੱਛ ਦੇ ਆਧਾਰ ਤੇ ਇਨ੍ਹਾਂ ਦੋਸ਼ੀਆਂ ਨੂੰ ਅਸਲਾ ਸਪਲਾਈ ਕਰਨ ਆਏ ਵਿਅਕਤੀਆਂ ਨੂੰ ਕਾਬੂ ਕਰਨ ਦਾ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਤਹਿਤ ਬੀਤੇ ਦਿਨੀਂ ਜ਼ਿਲ੍ਹਾ ਸਪੈਸ਼ਲ ਸਟਾਫ ਬਠਿੰਡਾ ਤੇ ਚਾਰਜ ਜਸਵੀਰ ਸਿੰਘ ਦੀ ਅਗਵਾਈ ਵਿਚ ਪੁਲਸ ਪਾਰਟੀ ਵਲੋਂ ਲਿੰਕ ਰੋਡ ਤੋਂ ਨਰੂਆਣਾ ਨੂੰ ਜਾਂਦੀ ਸੜਕ ਤੇ ਰਾਕੇਸ਼ ਕੁਮਾਰ ਵਾਸੀ ਕਿਲਾ ਸੀਕਰ ਰਾਜਸਥਾਨ ਜੋ ਕਿ ਗੈਂਗਸਟਰ, ਬਦਮਾਸ਼ਾਂ, ਲੁੱਟ ਖੋਹ ਕਰਨ ਵਾਲੇ ਵਿਅਕਤੀਆਂ ਨੂੰ ਰਾਜਸਥਾਨ ਤੋਂ ਅਸਲਾ ਲਿਆਕੇ ਸਪਲਾਈ ਕਰਦਾ ਸੀ, ਨੂੰ ਉਸਦੇ ਸਾਥੀ ਕਾਰਤਿਕ ਜਹਾਂਗੀਡ ਉਰਫ ਗੁੱਡੂ ਵਾਸੀ ਦੁਹਰਾਏ ਜ਼ਿਲ੍ਹਾ ਅਜਮੇਰ ਰਾਜਸਥਾਨ ਕੋਲੋ 7 ਪਿਸਟਲ 32 ਬੋਰ ਅਤੇ 35 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਰਾਕੇਸ਼ ਕੁਮਾਰ ਉਰਫ਼ ਸੁਰੇਸ਼ ਕੁਮਾਰ ਵਾਸੀ ਗੋਬਿੰਦਪੁਰਾ ਥਾਣਾ ਫਤਿਹਪੁਰ ਜ਼ਿਲ੍ਹਾ ਸੀਕਰ ਰਾਜਸਥਾਨ ਤੇ ਪਹਿਲਾ ਐੱਨਡੀਪੀਐੱਸ ਐਕਟ ਦਾ ਇਕ ਮਾਮਲਾ ਦਰਜ ਹੈ ਜਿਸ ਤਹਿਤ ਫਰੋਲ ਫ਼ਰੀਦਕੋਟ ਜੇਲ੍ਹ ਵਿੱਚ ਬੰਦ ਸੀ ।ਉਨ੍ਹਾਂ ਕਿਹਾ ਕਿ ਫ਼ਰੀਦਕੋਟ ਜੇਲ੍ਹ ਵਿੱਚ ਬੰਦ ਦੋਸ਼ੀਆਂ ਨਾਲ ਉਕਤ ਵਿਅਕਤੀਆਂ ਦੇ ਸਬੰਧਾਂ ਬਾਰੇ ਤਫਤੀਸ਼ ਜਾਰੀ ਹੈ ।






















