ਪੰਜਾਬ ਦੇ ਮੁੱਖ ਮੰਤਰੀ ਫਿਰ ਕੋਆਰਿਟਿਨ ਹੋਏ
ਚੰਡੀਗੜ੍ਹ 5 ਨਵੰਬਰ ( ਵਿਸ਼ਵ ਵਾਰਤਾ )- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਮ ਨੂੰ 7 ਵਜੇ ਲਾਈਵ ਹੋ ਕੇ ਆਪਣਾ ਦਿੱਤਾ ਜਾਣ ਵਾਲਾ ਲੋਕਾਂ ਨੂੰ ਭਾਸ਼ਨ ਮੁਲਤਵੀ ਕਰ ਦਿੱਤਾ ਹੈ । ਪੰਜਾਬ ਸਰਕਾਰ ਦੇ ਬੁਲਾਰੇ ਨੇ “ਵਿਸ਼ਵ ਵਾਰਤਾ ” ਨੂੰ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ 31 ਅਕਤੂਬਰ ਨੂੰ ਮਹਾਂਰਿਸ਼ੀ ਬਾਲਮੀਕ ਜੀ ਦੀ ਜਯੰਤੀ ਮੌਕੇ ਲਾਈਵ ਸਮਾਗਮ ਦੌਰਾਨ ਇਕ ਸੀਨੀਅਰ ਆਈਏਐਸ ਅਧਿਕਾਰੀ ਦੇ ਸੰਪਰਕ ਚ ਆਏ ਸਨ ,ਜੋ ਕਿ ਕੋਰੋਨਾ ਵਾਇਰਸ ਦੇ ਟੈਸਟ ਦੀ ਰਿਪੋਰਟ ਤੋਂ ਬਾਅਦ ਪੌਜਿਟਿਵ ਹੋ ਗਏ ਹਨ । ਇਸੇ ਕਾਰਨ ਮੁੱਖ ਮੰਤਰੀ ਵੱਲੋਂ ਹੈਲਥ ਅੈਡਵਾਈਜ਼ਰੀ ਅਨੁਸਾਰ ਆਪਣੇ ਆਪ ਨੂੰ ਆਈਸੋਲੇਟਿਟ ਕਰ ਲਿਆ ਹੈ ।























