ਚੰਡੀਗੜ18 ਦਸੰਬਰ:(ਵਿਸ਼ਵ ਵਾਰਤਾ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਭਾਜਪਾ ਨੂੰ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਮਿਲੀਆਂ ਵੱਡੀਆਂ ਜਿੱਤਾਂ ਨੂੰ ‘ਵਿਕਾਸ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਮਜ਼ਬੂਤ ਲੀਡਰਸ਼ਿਪ’ ਨੂੰ ਮਿਲਿਆ ਫ਼ਤਵਾ ਕਰਾਰ ਦਿੱਤਾ ਹੈ।
ਪ੍ਰਧਾਨ ਮੰਤਰੀ ਨੂੰ ਵਧਾਈ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਨਤੀਜਿਆਂ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਇੱਕ ਮਜ਼ਬੂਤ ਮੋਦੀ ਲਹਿਰ ਪੂਰੇ ਦੇਸ਼ ਅੰਦਰ ਚੱਲ ਰਹੀ ਹੈ। ਅੱਜ ਭਾਰਤ ਵਿਚ ਹੋਰ ਅਜਿਹਾ ਕੋਈ ਆਗੂ ਨਹੀਂ ਹੈ, ਜਿਹੜਾ ਮੋਦੀ ਦੇ ਸਿਆਸੀ ਕੱਦ ਦੀ ਬਰਾਬਰੀ ਕਰ ਸਕਦਾ ਹੈ।
ਸਰਦਾਰ ਬਾਦਲ ਨੇ ਭਾਜਪਾ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੂੰ ਵੀ ਤਾਜ਼ਾ ਹੋਈਆਂ ਚੋਣਾਂ ਵਿਚ ਪਾਰਟੀ ਨੂੰ ਮਿਲੀ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ।
ਅੰਮ੍ਰਿਤਾ ਵੜਿੰਗ ਨੇ ਮੰਗੀ ਮੁਆਫ਼ੀ
ਚੰਡੀਗੜ੍ਹ 30 ਅਪ੍ਰੈਲ (ਵਿਸ਼ਵ ਵਾਰਤਾ )-ਅੰਮ੍ਰਿਤਾ ਵੜਿੰਗ ਨੇ ਆਪਦੇ ਦਿੱਤੇ ਬਿਆਨ ਤੇ ਮੁਆਫੀ ਮੰਗੀ ਹੈ , ਸੋਸ਼ਲ ਮੀਡੀਆ ਤੇ ਅੰਮ੍ਰਿਤਾ...