ਪਾਰਟੀ ਦਾ ਸੰਵਿਧਾਨ ਬਣਾਉਣ ਲਈ ਵਕੀਲਾਂ ਦਾ ਪੈਨਲ ਕਰ ਰਿਹਾ ਹੈ ਕੰਮ ਢੀਂਡਸਾ ਸ਼੍ਰੋਮਣੀ ਕਮੇਟੀ ਆਜ਼ਾਦ ਕਰਾਉਣ ਲਈ ਹਰ ਧਿਰ ਦਾ ਲਵਾਂਗੇ ਸਮਰਥਨ
ਬਠਿੰਡਾ, 3 ਨਵੰਬਰ ( ਕੁਲਬੀਰ ਬੀਰਾ ): ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅੱਜ ਬਠਿੰਡਾ ਫੇਰੀ ਨੇ ਸਿਆਸੀ ਗਰਮਾਹਟ ਤੇਜ਼ ਕਰ ਦਿੱਤੀ ਹੈ ਜਿਸ ਤੇ ਬਾਦਲ ਪਰਿਵਾਰ ਦੀ ਵੀ ਨਿਗ੍ਹਾ ਰਹੀ ਢੀਂਡਸਾ ਵੱਲੋਂ ਬ੍ਰਾਹਮਣ ਸਭਾ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਪਾਰਟੀ ਦਾ ਸੰਵਿਧਾਨ ਬਣਾਉਣ ਲਈ ਐਡਵੋਕੇਟ ਛਿੰਦਰਪਾਲ ਸਿੰਘ ਬਰਾੜ ਦੀ ਅਗਵਾਈ ਵਿੱਚ ਵਕੀਲਾਂ ਦਾ ਪੈਨਲ ਕੰਮ ਕਰ ਰਿਹਾ ਹੈ ਅਤੇ ਅੱਜ ਸਰਬਜੀਤ ਸਿੰਘ ਡੂਮਵਾਲੀ ਦੀ ਅਗਵਾਈ ਵਿੱਚ ਪ੍ਰੋਗਰਾਮ ਹੋਏ ਹਨ ਜਿਸ ਵਿੱਚ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਉਨ੍ਹਾਂ ਕਿਹਾ ਕਿ ਅਕਾਲੀ ਦਲ ਡੈਮੋਕਰੈਟਿਕ ਬਣਾਉਣ ਦਾ ਮੁੱਖ ਮਕਸਦ ਬਾਦਲ ਪਰਿਵਾਰ ਤੋਂ ਧਾਰਮਿਕ ਸੰਸਥਾਵਾਂ ਆਜ਼ਾਦ ਕਰਵਾਉਣਾ ਹੈ ਜਿਸ ਲਈ ਹਰ ਧਿਰ ਦਾ ਸਮਰਥਨ ਲਿਆ ਜਾਵੇਗਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਨਾਲ ਕਿਸੇ ਵੀ ਤਰੀਕੇ ਨਾਲ ਨੇੜਤਾ ਨਹੀਂ ਹੋ ਸਕਦੀ ਕਿਉਂਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਪ੍ਰੰਤੂ ਮੋਦੀ ਸਰਕਾਰ ਕਿਸਾਨ ਵਿਰੋਧੀ ਫੈਸਲੇ ਕਰ ਰਹੀ ਹੈ ਚੋਣਾਂ ਲਈ ਕਿਸਾਨ ਵਿਰੋਧੀ ਫੈਸਲੇ ਕਰਨ ਵਾਲੀ ਭਾਜਪਾ ਨੂੰ ਛੱਡ ਕੇ ਹਰ ਪਾਰਟੀ ਨਾਲ ਨੇੜਤਾ ਹੋ ਸਕਦੀ ਹੈ ਉਨ੍ਹਾਂ ਕਿਹਾ ਢੀਂਡਸਾ ਇਸ ਮੌਕੇ ਸਰਕਟ ਹਾਊਸ ਦੇ ਗੇਟ ਮੂਹਰੇ ਭਾਜਪਾ ਦੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਦੇ ਬਠਿੰਡਾ ਆਗਮਨ ਮੌਕੇ ਕੀਤੇ ਗਏ ਘਿਰਾਓ ਮੌਕੇ ਕੀਤੀ ਗਈ ਨਾਅਰੇਬਾਜ਼ੀ ਲਈ ਕਿਸਾਨਾਂ ਦੇ ਵਿਚ ਪਹੁੰਚੇ ਅਤੇ ਉਨ੍ਹਾਂ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਮੋਦੀ ਸਰਕਾਰ ਦੇ ਬਿੱਲ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਅੱਜ ਦੀ ਫੇਰੀ ਨਾਲ ਸਰਬਜੀਤ ਸਿੰਘ ਡੂਮਵਾਲੀ ਦੇ ਅਗਵਾਈ ਵਿੱਚ ਰੱਖੇ ਗਏ ਪ੍ਰੋਗਰਾਮਾਂ ਦੇ ਵੱਡੇ ਇਕੱਠ ਨੇ ਉਨ੍ਹਾਂ ਦਾ ਵੀ ਕੱਦ ਉੱਚਾ ਚੁੱਕਿਆ ਹੈ ਇਸ ਮੌਕੇ ਉਨ੍ਹਾਂ ਦੇ ਨਾਲ ਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਾਇਕ ਭੋਲਾ ਸਿੰਘ ਗਿੱਲਪੱਤੀ ਨਿਧੜਕ ਸਿੰਘ ਬਰਾੜ ਦਵਿੰਦਰ ਸਿੰਘ ਸੋਢੀ ਅੰਗਰੇਜ ਸਿੰਘ ਜਸਵੀਰ ਸਿੰਘ ਹਰਮਿੰਦਰ ਸਿੰਘ ਸਿੱਧੂ ਵਕੀਲ ਆਦਿ ਹਾਜ਼ਰ ਸਨ






















