ਕਾਂਗਰਸ ਦੀ ਨਵੀ ਪੋਸਟਮੈਟ੍ਰਿਕ ਸਕਾਲਰਸਿਪ ਸਕੀਮ ਰੱਦੀ ਦਾ ਟੋਕਰਾ – ਜਸਵੀਰ ਸਿੰਘ ਗੜ੍ਹੀ
ਭਗਵਾਨ ਵਾਲਮਿਕੀ ਦੇ ਨਾਮ ਤੇ 50ਕਰੋੜ ਗੱਫੇ ਦੇਣ ਦਾ ਕਾਂਗਰਸ ਦਾ ਐਲਾਨ ਸਮਾਜ ਦਾ ਅਪਮਾਨ
ਫਰੀਦਕੋਟ 2 ਨਵੰਬਰ ( ਵਿਸ਼ਵ ਵਾਰਤਾ )-: ਬਹੁਜਨ ਸਮਾਜ ਪਾਰਟੀ ਵਲੋਂ ਪੋਸਟਮੈਟ੍ਰਿਕ ਸਕਾਲਰਸਿਪ ਦੇ ਮੁਦੇ ਉਪਰ ਫਰੀਦਕੋਟ ਵਿਖੇ ਵਿਸ਼ਾਲ ਰੋਸ਼ ਪ੍ਰਦਰਸ਼ਨ ਤੇ ਰੋਸ ਮਾਰਚ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਪੰਜਾਬ ਚੰਡੀਗੜ੍ਹ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਤੇ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਪੁਹੰਚੇ | ਫਰੀਦਕੋਟ ਵਿਖੇ ਬਸਪਾ ਵਲੋਂ ਕੀਤਾ ਗਿਆ ਵਿਸ਼ਾਲ ਪ੍ਰੋਗਰਾਮ ਲਾਸਾਨੀ ਸੀ ਤੇ ਲੰਬੇ ਚਿਰੋਕਣੇ ਸਮੇ ਤੋ ਬਾਅਦ ਨੀਲੇ ਝੰਡੇ ਵਾਲਿਆਂ ਦਾ ਪ੍ਰੋਗਰਾਮ ਸੀ ਜਿਸ ਵਿਚ ਬਸਪਾ ਵਰਕਰਾਂ ਦਾ ਜੋਸ ਤੇ ਜਲੋਅ ਮੁੜ ਤੋਂ ਕਾਇਮ ਹੋਇਆ ਨਜ਼ਰ ਆਉਂਦਾ ਸੀ। ਜਿਲ੍ਹਾ ਡੀ.ਸੀ ਕੰਪਲੈਕਸ ਦੇ ਅੱਗੇ ਪ੍ਰੋਗਰਾਮ ਵਿੱਚ ਬਸਪਾ ਵਰਕਰਾਂ ਦਾ ਹਜੂਮ ਸ਼ਹਿਰ ਵਿਚ ਕਾਫਲੇ ਦੇ ਰੂਪ ਵਿੱਚ ਪੋਸਟਮੈਟ੍ਰਿਕ ਸਕਾਲਰਸਿਪ ਲਾਗੂ ਕਰੋ ਤੇ ਸਾਧੂ ਧਰਮਸੋਤ ਨੂੰ ਗਿਰਫ਼ਤਾਰ ਕਰੋ ਦੇ ਨਾਹਰਿਆਂ ਨਾਲ ਸੜਕਾਂ ਤੇ ਉੱਤਰੇ। ਇਸ ਮੌਕੇ ਵਿਸ਼ਾਲ ਜਨ ਸਮੂਹ ਨੂੰ ਸੰਬੋਧਨ ਕਰਦਿਆਂ ਸ਼੍ਰੀ ਬੈਨੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਪਾਰਟੀ ਮਜਬੂਤੀ ਨਾਲ ਸੰਗਠਨ ਤਿਆਰ ਕਰ ਰਹੀ ਹੈ ਤੇ ਇਹ ਤਿਆਰੀ ਸਾਰੇ ਪੰਜਾਬ ਵਿੱਚ ਇਕ ਸਾਰ ਬਰਾਬਰ ਚੱਲ ਰਹੀ ਹੈ | ਗਠਜੋੜ ਬਾਰੇ ਉਹਨਾਂ ਕਿਹਾ ਕਿ ਇਹ ਫੈਸਲਾ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਕਰਨਗੇ ਅਤੇ ਬਸਪਾ ਪੰਜਾਬ ਨੂੰ ਮਜਬੂਤ ਤੀਜਾ ਬਦਲ ਦੇਵੇਗੀ ਅਤੇ ਪੰਜਾਬ ਵਿੱਚ ਭਾਜਪਾ ਨਾਲ ਕਿਸੀ ਵੀ ਤਰ੍ਹਾਂ ਦਾ ਚੋਣਾਵੀ ਰਾਜਨੀਤਿਕ ਗਠਜੋੜ ਨਹੀਂ ਹੋਵੇਗਾ |
ਪੰਜਾਬ ਪ੍ਰਧਾਨ ਸ.ਗੜ੍ਹੀ ਨੇ ਕਿਹਾ ਕਿ ਕਾਂਗਰਸ ਦੀ ਨਵੀ ਪੋਸਟਮੈਟ੍ਰਿਕ ਸਕਾਲਰਸਿਪ ਸਕੀਮ ਰੱਦੀ ਦਾ ਟੋਕਰਾ
ਹੈ ਜੋ ਕਿ ਖਾਮੀਆਂ ਨਾਲ ਭਰੀ ਪਈ ਹੈ। ਸੈਸਨ 2020-21 ਦੇ ਚਾਰ ਲੱਖ ਵਿਦਿਆਰਥੀਆ ਨਾਲ ਧੱਕਾ ਕਾਂਗਰਸ ਦੇ ਰਾਜ ਵਿਚ ਹੋਇਆ ਜੋ ਅੱਜ ਬਿਨਾ ਵਜੀਫੇ ਤੋਂ ਪੜ੍ਹ ਰਹੇ ਹਨ ਜਿਸ ਨਾਲ ਪੰਜਾਬ ਦੇ ਦਲਿਤਾਂ ਨੂੰ ਕਾਂਗਰਸ ਨੇ 600 ਕਰੋੜ ਦਾ ਚੂਨਾ ਲਾਇਆ ਹੈ। ਦੂਜਾ ਕਾਂਗਰਸ ਨੇ ਇਹ ਸਕੀਮ ਸਿਰਫ ਅਨੁਸੂਚਿਤ ਜਾਤੀਆਂ ਲਾਈ ਸ਼ੁਰੂ ਕਰਨ ਦਾ ਲਾਰਾ ਸੈਸਨ 2021 ਤੋਂ ਲਾਇਆ ਜਦੋ ਕਿ ਓਬੀਸੀ ਅਤੇ ਘਟ ਗਿਣਤੀਆਂ ਵਰਗਾ ਦੇ ਵਿਦਿਆਥੀਆਂ ਨੂੰ ਸਕੀਮ ਵਿਚ ਸ਼ਾਮਲ ਨਾ ਕਰਕੇ ਇਹਨਾਂ ਵਰਗਾ ਨਾਲ ਧੱਕਾ ਕਿੱਤਾ ਹੈ। ਤੀਜਾ ਇਸ ਸਕੀਮ ਵਿਚ ਵਿਦਿਆਰਥੀਆਂ ਨੂੰ ਸਿਰਫ ਸਰਕਾਰੀ ਸੰਸਥਾਵਾਂ ਵਿਚ ਹੀ ਪੜ੍ਹਨ ਦੀ ਛੋਟ ਦਿਤੀ ਹੈ ਜਦੋ ਕਿ ਪੰਜਾਬ ਵਿਚ ਸਿਖਿਆ 95% ਪ੍ਰਾਈਵੇਟ ਅਦਾਰਿਆਂ ਦੇ ਹੱਥ ਹੈ ਅਤੇ ਇਹਨਾਂ ਲਈ ਨਵੀਂ ਸਕੀਮ ਵਿਚ ਸਿਰਫ 60% ਸਰਕਾਰੀ ਫੀਸ ਦਾ ਹੀ ਦੇਣ ਲਈ ਕਿਹਾ ਹੈ ਜਦੋ ਕਿ ਨਿਜੀ ਸੰਸਥਾਵਾਂ ਦੀ ਫੀਸ ਜਿਆਦਾ ਹੁੰਦੀ ਹੈ। ਪੰਜਾਬ ਵਿੱਚ 2016-2017 ਤੋਂ 2020 ਤਕ 1650 ਸੰਸਥਾਵਾਂ ਦਾ 1850 ਕਰੋੜ ਬਕਾਇਆ ਖੜਾ ਹੈ ਅਤੇ ਨਿਜੀ ਸੰਸਥਾਵਾਂ ਵਲੋਂ ਲੱਖਾਂ ਵਿਦਿਆਰਥੀਆਂ ਦੇ ਡਿਗਰੀ ਸਰਟੀਫਿਕੇਟ ਰੋਕੇ ਗਏ ਜੋਕਿ ਸਿੱਖਿਆ ਸੰਸਥਾਵਾਂ ਅਤੇ ਵਿਦਿਆਰਥੀਆਂ ਨਾਲ ਨਵੀਂ ਵਜੀਫਾ ਸਕੀਮ ਸਿੱਧਾ ਧੱਕਾ ਹੈ। ਇਹ ਨਵੀਂ ਸਕੀਮ ਵਿਦਿਆਰਥੀਆਂ ਦਾ ਨਹੀਂ ਰੱਦੀ ਦੀ ਟੋਕਰੀ ਦਾ ਸ਼ਿੰਗਾਰ ਹੀ ਬਣ ਸਕਦੀ ਹੈ। ਸੂਬਾ ਜਨਰਲ ਸਕੱਤਰ ਡਾ ਨਛੱਤਰ ਪਾਲ, ਲਾਲ ਸਿੰਘ ਸਲਹਾਣੀ ਭਗਵਾਨ ਸਿੰਘ ਚੌਹਾਨ ਅਤੇ ਸਵਰਨ ਸਿੰਘ ਕਲਿਆਣ ਨੇ ਕਿਹਾ ਕਿ ਕਾਂਗਰਸ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਾਲਮੀਕਿਆ ਨੂੰ ਗੱਫੇ ਦੇਣ ਦਾ ਸਰਕਾਰੀ ਐਲਾਨ ਸਮਾਜ ਅਤੇ ਗੁਰੂ ਸਾਹਿਬ ਦਾ ਅਪਮਾਨ ਕਰਨ ਵਾਲੀ ਗੱਲ ਹੈ ਕਾਂਗਰਸ ਨੇ ਕਲ ਵਾਲਮੀਕਿ ਤੀਰਥ ਤੇ 50 ਕਰੋੜ ਰੁਪਏ ਦਾ ਸਾਜ ਸਜਾਵਟ ਕਰਨ ਦਾ ਐਲਾਨ ਪੰਜਾਬ ਦੇ 13% ਵਾਲਮੀਕਿ ਮਜ਼ਬ੍ਹੀ ਸਮਾਜ ਜਿਨ੍ਹਾਂ ਦੀ ਅਬਾਦੀ 35 ਲੱਖ ਦੇ ਲਗਪਗ ਹੈ ਹਰੇਕ ਦਾ ਮੁੱਲ 143 ਰੁਪਏ ਪਾਇਆ ਹੈ ਜੋ ਕ ਵਾਲਮੀਕਿ ਸਮਾਜ਼ ਨੂੰ ਗਫੇ ਨਹੀਂ ਧਫੇ ਹਨ ਅਤੇ ਗੁੰਮਰਾਹ ਕਰਨ ਵਾਲਾ ਸਰਕਾਰੀ ਐਲਾਨ ਹੈ। ਜੇਕਰ ਕਾਂਗਰਸ ਸਰਕਾਰ ਨੇ ਵਾਲਮੀਕਿ ਸਮਾਜ ਨੂੰ ਕੁਝ ਦੇਣਾ ਹੁੰਦਾ ਤਾਂ ਆਈ ਟੀਆਈ ਨਹੀਂ ਆਈ ਆਈ ਟੀ ਬਣਾਕੇ ਦਿੰਦੀ ਤਾਂਕਿ ਕਿ ਮਜ੍ਹਬੀ ਵਾਲਮੀਕਿ ਸਿੱਖ ਸਮਾਜ ਦੇ ਨਾਲ ਨਾਲ ਬਾਕੀ ਪੰਜਾਬ ਲਈ ਵੀ ਤਰੱਕੀ ਦਾ ਰਸਤਾ ਖੁੱਲ੍ਹਦਾ। ਇਸ ਮੌਕੇ ਸੂਬਾ ਜਨਰਲ ਸਕੱਤਰ ਡਾਕਟਰ ਨਛੱਤਰ ਪਾਲ, ਭਗਵਾਨ ਸਿੰਘ ਚੌਹਾਨ, ਲਾਲ ਸਿੰਘ ਸੁਲਹਾਣੀ, ਸਵਰਨ ਸਿੰਘ ਕਲਿਆਣ, ਪਰਮਜੀਤ ਮੱਲ, ਸੂਬਾ ਸਕੱਤਰ ਸੰਤ ਰਾਮ ਮੱਲੀਆਂ, ਸੁਖਦੇਵ ਸਿੰਘ ਸ਼ੀਰਾ, ਐਡਵੋਕੇਟ ਅਵਤਾਰ ਕ੍ਰਿਸ਼ਨ, ਕੇਵਲ ਸਿੰਘ ਸੈਦੋਕੇ, ਕੁਲਦੀਪ ਸਿੰਘ ਰੰਘਰੇਟਾ, ਹਰਦੇਵ ਸਿੰਘ ਤਰਖਾਣ ਬਧ, ਸੁਨੀਤਾ ਰਾਣੀ, ਐਡੋਵੋਕੇਟ ਕੁਲਦੀਪ ਸਿੰਘ, ਗੁਰਬਖ਼ਸ਼ ਚੌਹਾਨ, ਪ੍ਰੋ ਵਰਿਆਮ ਸਿੰਘ, ਗੁਰਦਿੱਤਾ ਮਚਾਕੀ, ਇੰਦਰਜੀਤ ਚੰਦਭਾਨ, ਮਿੰਦਰ ਸਿੰਘ ਬਜਾਖਾਨਾ, ਕਿੱਕਰ ਸਿੰਘ, ਸੁਖਦੇਵ ਸਿੰਘ ਲੱਖੇਵਾਲੀ, ਗੁਰਚਰਨ ਸਿੰਘ , ਪੂਰਨ ਚੰਦ, ਤਾਰਾ ਸਿੰਘ ਮਾਰਸ਼ਲ, ਬਲਜੀਤ ਕੌਰ, ਆਦਿ ਵਿਸ਼ਾਲ ਗਿਣਤੀ ਵਿਚ ਲੋਕ ਸ਼ਾਮਿਲ ਸਨ।





















