ਮਾਨਸਾ 1 ਨਵੰਬਰ( ਵਿਸ਼ਵ ਵਾਰਤਾ )-ਮਾਨਸਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅਤੇ ਰਿਹਾਇਸ਼ ਦਾ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਉਸ ਵੇਲੇ ਘਿਰਾਓ ਛੱਡ ਦਿੱਤਾ ਗਿਆ , ਜਦੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਿਸਾਨ ਜਥੇਬੰਦੀ ਵਿਚਕਾਰ ਸਮਝੌਤਾ ਹੋ ਗਿਆ ।ਇਸ ਸਮਝੌਤੇ ਤਹਿਤ ਮਾਨਸਾ ਦੇ ਨਾਇਬ ਤਹਿਸੀਲਦਾਰ ਨੇ ਕਿਸਾਨਾਂ ਦੇ ਧਰਨੇ ਵਿਚ ਆਕੇ ਤਿੰਨ ਲੱਖ ਰੁਪਏ ਦਾ ਚੈੱਕ ਅਤੇ ਦੋ ਲੱਖ ਰੁਪਏ ਨਗਦ ਪਰਿਵਾਰ ਨੂੰ ਜਥੇਬੰਦਕ ਆਗੂਆਂ ਦੀ ਮੌਜੂਦਗੀ ਵਿੱਚ ਸੋਂਪਿਆ ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਇਸ ਸਮਝੌਤੇ ਤਹਿਤ ਦਸ ਲੱਖ ਰੁਪਏ ਅਤੇ ਇੱਕ ਜੀ ਨੂੰ ਨੌਕਰੀ ਅਤੇ ਕਰਜ਼ੇ ਉਪਰ ਲਕੀਰ ਫੇਰਨੀ ਸ਼ਾਮਲ ਹੈ।
ਸਰਕਾਰੀ ਅਧਿਕਾਰੀ ਅਨੁਸਾਰ ਹੁਣ ਪੰਜ ਲੱਖ ਰੁਪਏ ਨੂੰ ਮਾਤਾ ਤੇਜ ਕੌਰ ਦੇ ਭੋਗ ਦੌਰਾਨ ਦਿੱਤਾ ਜਾਵੇਗਾ ਅਤੇ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰ ਦੇ ਸਿਰ ਖੜ੍ਹੇ ਕਰਜੇ ਨੂੰ ਮੁਆਫ਼ ਕਰਨ ਦੀ ਸਿਫਾਰਸ਼ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ ।
ਉਧਰ ਇਹ ਸਮਝੋਤਾ ਹੋਣ ਤੋਂ ਬਾਅਦ ਕਿਸਾਨ ਜਥੇਬੰਦੀ ਨੇ ਜੇਤੂ ਰੈਲੀ ਕਰਦਿਆਂ ਮੰਚ ਤੋਂ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਅਤੇ ਦਫਤਰ ਦਾ ਘਿਰਾਓ ਤਿਆਗਣ ਦਾ ਬਕਿਆਦਾ ਐਲਾਨ ਕੀਤਾ ਗਿਆ।
ਇਸ ਮੌਕੇ ਡੀਐਸਪੀ ਗਰੁਮੀਤ ਸਿੰਘ ਵੀ ਮੌਜੂਦ ਸਨ।























