ਬਲਾਚੌਰ : 30 ਅਕਤੂਬਰ (ਸੁਭਾਸ਼ ਜੋਸ਼ੀ )ਸਬ ਡਵੀਜ਼ਨ ਬਲਾਚੌਰ ਵਿੱਚ ਪੈਂਦੇ ਪਿੰਡ ਬੁਰਜ ਬੇਟ ਦੇ ਇੱਕ ਨੌਜਵਾਨ ਵਲੋਂ ਆਪਣੇ ਪਿਤਾ ਅਤੇ ਮਤਰੇਈ ਮਾਂ ਨੂੰ ਤੇਜ਼ਧਾਰ ਹਥਿਆਰ ਨਾਲ ਮੌਤ ਦੇ ਘਾਟ ਉਤਾਰ ਦੇਣ ਦਾ ਦੁਖਦਾਇੱਕ ਸਮਾਚਾਰ ਪ੍ਰਾਪਤ ਹੋਇਆ ਹੈ । ਕਤਲ ਕਰਨ ਤੋਂ ਬਾਅਦ ਨੌਜਵਾਨ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ।ਤੇਜਧਾਰ ਹਥਿਆਰ ਨਾਲ ਵਾਰ ਕਰਕੇ ਕਥਿਤ ਦੋਸ਼ੀ ਨੇ ਆਪਣੀ ਮਰਤੇਈ ਮਾਂ ਦਾ ਇੱਕ ਹੱਥ ਵੀ ਬਾਹ ਤੋਂ ਅਲੱਗ ਕਰ ਦਿੱਤਾ । ਮ੍ਰਿਤਕ ਜੋਗਿੰਦਰ ਪਾਲ ਦੇ ਭਰਾ ਜੰਗ ਬਹਾਦਰ ਵਲੋਂ ਪੁਲਿਸ ਨੂੰ ਦਿੱਤੇ ਬਿਆਨਾ ਅਤੇ ਪ੍ਰਾਪਤ ਜਾਣਕਾਰੀ ਅਨੁਸਾਰ ਉਸ ਦਾ ਭਰਾ ਜੋਗਿੰਦਰ ਪਾਲ ਉਰਫ ਕਿੰਗ ਅਰਸਾ ਕ੍ਰੀਬ 40 ਸਾਲ ਪਹਿਲਾ ਵਿਦੇਸ਼ ਲਿਬਲਾਨ ਗਿਆ ਹੋਇਆ ਸੀ । ਜਿੱਥੇ ਉਸ ਨੇ ਸ੍ਰੀਲੰਕਾ ਦੀ ਮੂਲ ਨਿਵਾਸੀ ਕਾਮਨੀ ਵਿਆਹ ਕਰਾਇਆ ਸੀ ਜਿਨਾਂ ਦੇ ਤਿੰਨ ਬੱਚੇ ਵੱਡੀ ਲੜਕੀ ਦੀਪਾ ਜਿਹੜੀ ਸ਼ਾਦੀ ਸੁਦਾ ਹੈ ਅਤੇ ਦੋ ਛੋਟੇ ਲੜਕੇ ਦਲਜੀਤ ਸਿੰਘ ਮਨੂੰ ਅਤੇ ਹਰਦੀਪ ਸਿੰਘ ਉਰਫ ਹਰੀਸ਼ ਹਨ । ਮ੍ਰਿਤਕ ਜੋਗਿੰਦਰ ਸਿੰਘ ਦਾ ਕਾਮਨੀ ਨਾਲ ਤਲਾਕ ਹੋ ਗਿਆ ਸੀ, ਇਸ ਉਪਰੰਤ ਉਸ ਨੇ ਆਪਣਾ ਵਿਆਹ ਜ਼ਿਲਾ ਪਟਿਆਲਾ ਨਿਵਾਸੀ ਪਰਮਜੀਤ ਕੌਰ ਨਾਲ ਹੋ ਗਿਆ । ਹਰਦੀਪ ਸਿੰਘ ਨੂੰ ਜਿਸ ਦਿਨ ਤੋਂ ਇਸ ਗੱਲ ਦੀ ਭਿਣਕ ਲੱਗੀ ਕਿ ਉਸ ਦੀ ਮਤਰੇਈ ਮਾਂ ਗਰਭਵਤੀ ਹੈ ਉਹ ਆਉਣ ਵਾਲੇ ਸਮੇਂ ਵਿੱਚ ਜਮੀਨ ਦੇ ਹਿੱਸੇ ਵੱਧਣ ਕਾਰਨ ਉਸ ਨੂੰ ਘੱਟ ਜਮੀਨ ਆਉਣ ਦਾ ਡਰ ਸਤਾਉਣ ਲੱਗਾ । ਕੁੱਝ ਦਿਨਾਂ ਤੋਂ ਇਹਨਾਂ ਦਾ ਆਪਸ ਵਿੱਚ ਤਕਰਾਰ ਵੀ ਚੱਲਦਾ ਰਿਹਾ ।
ਲੰਘੀ ਰਾਤ ਹਰਦੀਪ ਸਿੰਘ ਨੇ ਤੇਜਧਾਰ ਹਥਿਆਰ ਨਾਲ ਵਾਰਦਾਤ ਨੂੰ ਅੰਜ਼ਾਮ ਦੇ ਕੇ ਆਪਣੇ ਪਿਤਾ ਅਤੇ ਮਤਰੇਈ ਮਾਂ ਨੂੰ ਮੌਤ ਦੇ ਘਾਟ ਉਤਾਰ ਕੇ ਮੌਕਾ ਤੋਂ ਫਰਾਰ ਹੋ ਗਿਆ । ਸੂਚਨਾਂ ਮਿਲਦੇ ਹੀ ਮੁੱਖ ਥਾਣਾ ਅਫਸਰ ਬਲਾਚੌਰ ਸਮੇਤ ਪੁਲਿਸ ਪਾਰਟੀ ਮੌਕਾ ਤੇ ਪੁੱਜੇ ਜਿਹਨਾਂ ਨੇ ਮੌਕੇ ਤੇ ਸਥਿਤੀ ਦਾ ਜਾਇਜ਼ਾ ਲੈ ਕੇ ਲਾਸ਼ਾ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਲਾਚੌਰ ਭੇਜ ਕਿ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ।























