ਚੰਡੀਗੜ 24 ਅਕਤੂਬਰ ( ਵਿਸ਼ਵ ਵਾਰਤਾ )- :- ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਅੱਜ ਸ਼ਾਮ ਨੂੰ ਜਦੋਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਨੂੰ ਜਾ ਰਹੇ ਸਨ ਤਾਂ ਜੰਡਿਆਲਾ ਗੁਰੂ ਲਾਗੇ ਮੱਲਾਂਵਾਲਾ ਵਿਖੇ ਮੁੱਖ ਮਾਰਗ ਤੇ ਸਾਹਮਣਿਓਂ ਅਵਾਰਾ ਪਸ਼ੂ ਉਨ੍ਹਾਂ ਦੀ ਗੱਡੀ ਚ ਟਕਰਾਉਣ ਕਾਰਨ ਉਨ੍ਹਾਂ ਦੀ ਫਾਰਚੂਨਰ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਸ ਨੂੰ ਅੱਗ ਲੱਗਣ ਦੀ ਸੂਚਨਾ ਹੈ । ਚੇਅਰਪਰਸਨ ਮਨੀਸ਼ਾ ਗੁਲਾਟੀ ਤੋਂ ਇਲਾਵਾ ਉਨ੍ਹਾਂ ਦੇ ਪਤੀ ਤੇ ਬੇਟੇ ਨੂੰ ਵੀ ਸੱਟਾਂ ਲੱਗਣ ਦੀ ਸੂਚਨਾ ਹੈ । ਬਾਕੀ ਵੇਰਵੇ ਥੋੜ੍ਹੀ ਦੇਰ ਬਾਅਦ ::-