ਦੋ ਪੰਜਾਬਣ ਮੁਟਿਆਰਾਂ ਬਣੀਆਂ ਈਮਾਨਦਾਰੀ ਦੀ ਮਿਸਾਲ – ਨਿਊਜ਼ੀਲੈਂਡ ਵਿੱਚ ਹੋਈ ਰੱਜ ਕੇ ਪ੍ਰਸੰਸਾ

Advertisement

 

ਆਕਲੈਂਡ 20 ਅਕਤੂਬਰ ( ਜਗਤਾਰ)ਨਿਊਜ਼ੀਲੈਂਡ ‘ਚ ਪੜਨ ਗਈਆਂ ਦੋ ਪੰਜਾਬਣ ਮੁਟਿਆਰਾਂ ਨੇ ਇਕ ਵਾਰ ਫਿਰ ਪੰਜਾਬੀ ਭਾਈਚਾਰੇ ਦਾ ਸਿਰ ਵਿਦੇਸ਼ਾਂ ‘ਚ ਆਪਣੀ ਇਮਾਨਦਾਰੀ ਕਰਕੇ ਉੱਚਾ ਕਰ ਦਿੱਤਾ ਹੈ ..ਸੁਹਜਵੀਰ ਕੌਰ ਤੇ ਰਾਜਬੀਰ ਕੌਰ ਇਹਨਾਂ ਦੋਵਾਂ ਅੰਤਰਰਾਸ਼ਟਰੀ ਵਿਦਿਆਰਥਣਾ ਨੂੰ ਰਸਤੇ ‘ਚ ਜਾਂਦਿਆਂ ਇਕ ਲਿਫ਼ਾਫ਼ਾ ਲੱਭਾ, ਜਿਸ ਵਿਚ ਹਜ਼ਾਰਾਂ ਡਾਲਰ ਸਨ. ਪਰ ਇਹਨਾਂ ਨੇ ਉਹ ਲਿਫ਼ਾਫ਼ਾ ਆਪਣੇ ਅਧਿਆਪਕ ਰਾਂਹੀ ਪੁਲਿਸ ਨੂੰ ਵਾਪਿਸ ਕਰਕੇ ਕਾਫੀ ਵਾਹ ਵਾਹ ਖੱਟੀ ਹੈ . ਹੁਣ ਪੂਰੇ ਦੇਸ਼ ‘ਚ ਇਹਨਾਂ ਮੁਟਿਆਰਾਂ ਦੀ ਪ੍ਰਸ਼ੰਸਾ ਹੋ ਰਹੀ ਹੈ. ਸਥਾਨਕ ਪੁਲਿਸ ਨੇ ਆਪਣੀ ਫੇਸਬੁੱਕ ਤੇ ਵੀ ਇਹਨਾਂ ਦੀ ਤਾਰੀਫ ਕੀਤੀ ਹੈ . ਇਹ ਘਟਨਾ ਉਸ ਵੇਲੇ ਵਾਪਰੀ ਹੈ ਜਦੋਂ ਕਰੋਨਾ ਸੰਕਟ ਕਰਕੇ ਅੰਤਰਰਾਸ਼ਟਰੀ ਵਿਦਿਆਰਥੀ ਕਾਫੀ ਮੁਸ਼ਕਲ ਭਰੇ ਦੌਰ ‘ਚੋਂ ਗੁਜ਼ਰ ਰਹੇ ਨੇ ।।