ਬਸਪਾ ਕਿਸਾਨਾ ਨਾਲ ਚਟਾਨ ਵਾਗ ਖੜੀ – ਰਣਜੀਤ ਬੱਬਲੂ
ਹੁਸ਼ਿਆਰਪੁਰ 25 ਸਤੰਬਰ (ਵਿਸ਼ਵ ਵਾਰਤਾ) ਬਹੁਜਨ ਸਮਾਜ ਪਾਰਟੀ ਹੁਸ਼ਿਆਰਪੁਰ ਵੱਲੋਂ ਕਿਸਾਨ ਵਿਰੋਧੀ ਬਿੱਲਾਂ ਦੇ ਖਿਲਾਫ਼ ਜਿਲ੍ਹਾ ਇੰਚਾਰਜ ਦਿਨੇਸ਼ ਕੁਮਾਰ ਪੱਪੂ ਦੀ ਯੋਗ ਅਗਵਾਈ ਹੇਠ ਬਸਪਾ ਇਕੱਠ ਕਰਕੇ ਕਿਸਾਨਾ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਇਸ ਮੌਕੇ ਕਿਸਾਨ ਵਿਰੋਧੀ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 15 ਫੁੱਟ ਉੱਚਾ ਪੁੱਤਲਾ ਫੂਕਿਆ ਗਿਆ। ਇਸ ਮੌਕੇ ਦਿਨੇਸ ਕੁਮਾਰ ਪੱਪੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਪਾਰਲੀਮੈਂਟ ਅੰਦਰ ਜਿਹੜੇ ਤਿੰਨ ਬਿੱਲ ਪਾਸ ਕੀਤੇ ਹਨ ਇਹ ਕਿਸਾਨਾਂ ਅਤੇ ਮਜ਼ਦੂਰਾਂ ਦੇ ਘੋਰ ਵਿਰੋਧੀ ਹਨ। ਇਸ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਦੀ ਹੋਰ ਲੁੱਟ ਖਸੁੱਟ ਹੋਵੇਗੀ।ਉਹਨਾ ਕਿਹਾ ਕਿ ਕਿਸਾਨਾਂ ਨੂੰ ਤਾਂ ਪਹਿਲਾਂ ਹੀ ਸਰਕਾਰ ਵੱਲੋਂ ਨਿਰਧਾਰਤ ਘੱਟੋ-ਘੱਟ ਸਮਰਥਨ ਮੁੱਲ ਨਹੀਂ ਮਿਲ ਰਿਹਾ। ਮੰਡੀਆਂ ਵਿੱਚ ਕੁੱਲ ਉਪਜ ਦਾ ਸਿਰਫ 6 % ਆਉਂਦਾ ਹੈ ਅਤੇ 94% ਫਸਲ ਮੰਡੀਆਂ ਤੋਂ ਬੰਦ ਹੀ ਵੇਚਦੇ ਹਨ। ਬਸਪਾ ਆਗੂ ਨੇ ਮੰਗ ਕੀਤੀ ਕਿ ਜੇਕਰ ਉਦਯੋਗਪਤੀ ਆਪਣੀਆਂ ਚੀਜ਼ਾਂ ਦਾ ਭਾਅ ਆਪ ਨਿਸ਼ਚਿਤ ਕਰ ਸਕਦੇ ਹਨ ਤਾਂ ਕਿਸਾਨਾਂ ਨੂੰ ਆਪਣੀ ਫਸਲ ਦਾ ਭਾਅ ਆਪ ਨਿਸ਼ਚਿਤ ਕਰਨ ਦਾ ਹੱਕ ਆਪ ਕਿਉਂ ਨਹੀਂ। ਬਸਪਾ ਆਗੂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਤੇ ਕੇਂਦਰ ਦੀ ਭਾਜਪਾ ਸਰਕਾਰ ਜੋ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਪਾਰਟੀਆਂ ਅਖਵਾਉਂਦੀਆ ਹਨ ਕਿਸਾਨਾਂ ਦਾ ਇਨਾਂ ਸਰਕਾਰਾਂ ਦੇ ਰਾਜ ਵਿੱਚ ਗੰਨਾਂ ਮਿੱਲਾਂ ਵੱਲ 2000 ਕਰੋੜ ਦਾ ਬਕਾਇਆ ਹੈ ਜੋ ਕਿ ਇਹ ਕਿਸਾਨਾਂ ਨੂੰ ਬਕਾਇਆ ਦਵਾਉਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈਆਂ ਹਨ। ਬਸਪਾ ਆਗੂ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਕਿਸਾਨਾਂ ਵੱਲੋਂ ਉਲੀਕੇ ਗਏ ਹਰ ਸ਼ੰਘਰਸ਼ ਵਿੱਚ ਕਿਸਾਨਾਂ ਦਾ ਵੱਧ ਚੜ੍ਹ ਕੇ ਸਾਥ ਦੇਵੇਗੀ ਅਤੇ ਸਰਕਾਰ ਨੂੰ ਝੁੱਕਣ ਤੇ ਮਜਬੂਰ ਕਰ ਦੇਵੇਗੀ। ਇਸ ਮੌਕੇ ਹੋਰਨਾ ਤੋ ਇਲਾਵਾ ਸੁੱਖਚੈਣ ਸਿੰਘ, ਰਣਜੀਤ ਕੁਮਾਰ ਬੱਬਲੂ ਹਲਕਾ ਵਾਈਸ ਪ੍ਰਧਾਨ, ਵਿਜੈ ਮੱਲ ਹਲਕਾ ਜਨਰਲ ਸਕੱਤਰ, ਵਿਜੈ ਖਾਨਪੁਰੀ ਹਲਕਾ ਜਨਰਲ ਸਕੱਤਰ ਸ਼ਾਮ ਚੁਰਾਸੀ, ਕੁਲਜੀਤ ਭਟੋਆ, ਇੰਦਰਜੀਤ ਸਿੰਘ, ਲਾਡੀ ਪਿੱਪਲਾਂਵਾਲਾ, ਨਰੇਸ਼ ਕੁਮਾਰ, ਸਾਗਰ, ਗੁਰਮੀਤ ਸਿੰਘ, ਹਰਪਿੰਦਰ ਨਸਰਾਲਾ, ਲਾਲ ਚੰਦ ਰਹੀਮਪੁਰ, ਸੋਹਣ ਲਾਲ, ਗੁਰਦੀਪ, ਡਾ ਬੱਧਣ, ਮਨੀਸ਼, ਸੰਜੀਵ ਲਾਡੀ , ਬਲਜੀਤ ਅਟੱਲਗੜ ਆਦਿ ਹਾਜ਼ਰ ਸਨ।
ਸਾਰਿਆਂ ਮੁੱਦਿਆਂ ਨਾਲੋ ਵੱਡਾ ਮੁੱਦਾ ਲੈ ਕੇ ਐਚ ਐਸ ਫੁਲਕਾ ਹੋਏ ਮੀਡੀਆ ਨੂੰ ਮੁਖਾਤਿਬ
ਸਾਰਿਆਂ ਮੁੱਦਿਆਂ ਨਾਲੋ ਵੱਡਾ ਮੁੱਦਾ ਲੈ ਕੇ ਐਚ ਐਸ ਫੁਲਕਾ ਹੋਏ ਮੀਡੀਆ ਨੂੰ ਮੁਖਾਤਿਬ ਚੰਡੀਗੜ੍ਹ, 18ਅਪ੍ਰੈਲ(ਵਿਸ਼ਵ ਵਾਰਤਾ)- ਚੰਡੀਗੜ੍ਹ ਪੁੱਜੇ ਸੀਨੀਅਰ...