95 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਦੋ ਕਾਬੂ

ਹੁਸ਼ਿਆਰਪੁਰ, 12 ਅਗਸਤ (ਵਿਸ਼ਵ ਵਾਰਤਾ/ਤਰਸੇਮ ਦੀਵਾਨਾਂ) ਥਾਣਾ ਮੇਹਟੀਆਣਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ 95 ਗ੍ਰਾਮ ਨਸ਼ੀਲਾਂ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ। ਥਾਣਾ ਮੁੱਖੀ ਦੇਸ ਰਾਜ ਨੇ ਦੱਸਿਆ ਏ.ਐਸ.ਆਈ. ਸਤਨਾਮ ਸਿੰਘ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਟੀ ਪੁਆਇੰਟ ਮੇਨ ਰੋਡ ਪਿੰਡ ਖਨੌੜਾਂ ਕੋਲੋ ਇੱਕ ਨੌਜਵਾਨ ਵਿਅਕਤੀ ਨੂੰ ਕਾਬੂ ਕਰਕੇ ਉਸ ਵਲੋਂ ਸੁੱਟੇ ਮੋਮੀ ਲਿਫਾਫੇ ਦੀ ਤਲਾਸ਼ੀ ਕਰਨ ‘ਤੇ 70 ਗ੍ਰਾਮ ਨਸ਼ੀਲਾਂ ਪਦਾਰਥ ਬਰਾਮਦ ਕੀਤਾ। ਦੋਸ਼ੀ ਨੇ ਆਪਣੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਚਟਾਲਾ ਥਾਣਾ ਟਾਂਡਾ ਵਜੋਂ ਦੱਸੀ। ਇਸੇ ਤਰਾਂ ਏ.ਐਸ.ਆਈ. ਕੁਲਦੀਪ ਸਿੰਘ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਫਗਵਾੜਾ-ਹੁਸ਼ਿਆਰਪੁਰ ਜੀ.ਟੀ.ਰੋਡ ਟੀ ਪੁਆਇੰਟ ਪਿੰਡ ਕਾਹਰੀ ਸਾਹਰੀ ਵਿਖੇ ਇੱਕ ਚਿੱਟੇ ਰੰਗ ਦੀ ਅਲਟੋ ਕਾਰ ਨੰਬਰ ਪੀ.ਬੀ. 31-ਜੀ 5729 ਨੂੰ ਸ਼ੱਕ ਵਜੋਂ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਪੁਲਿਸ ਨੂੰ ਦੇਖ ਕੇ ਗੱਡੀ ਪਿੱਛੇ ਵੱਲ ਨੂੰ ਮੋੜਨ ਲੱਗਾ ਤਾਂ ਅਚਾਨਕ ਕਾਰ ਬੰਦ ਹੋ ਗਈ। ਜਿਸਤੇ ਕਾਰ ਚਾਲਕ ਨੂੰ ਕਾਬੂ ਕਰਕੇ ਤਲਾਸ਼ੀ ਲੈਣ ‘ਤੇ ਕਾਰ ਦੇ ਡੈਸ਼ ਬੋਰਡ ਵਿੱਚ ਪਏ ਮੋਮੀ ਲਿਫਾਫੇ ਵਿੱਚੋਂ 25 ਗ੍ਰਾਮ ਨਸ਼ੀਲਾਂ ਪਦਾਰਥ ਬਰਾਮਦ ਕੀਤਾ। ਦੋਸ਼ੀ ਨੇ ਆਪਣੀ ਪਛਾਣ ਜਸਦੀਪਕ ਸਿੰਘ ਉਰਫ ਬਿੱਲਾ ਪੁੱਤਰ ਸੰਸਾਰ ਚੰਦ ਵਾਸੀ ਪਿੰਡ ਬਾਲਾ ਥਾਣਾ ਗੜਦੀਵਾਲ ਵਜੋਂ ਦੱਸੀ। ਜਿਸਤੇ ਉੱਕਤ ਦੋਵੇ ਦੋਸ਼ੀਆਂ ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਜਸਦੀਪਕ ਸਿੰਘ ਉਰਫ ਬਿੱਲਾ ਖਿਲਾਫ਼ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਗਈ।