8 ਨਵੰਬਰ ਨੂੰ ਜ਼ਿਲ੍ਹੇ ’ਚ ਸੇਵਾ ਕੇਂਦਰ ਗੁਰਪੁਰਬ ਦੇ ਸਬੰਧ ’ਚ ਰਹਿਣਗੇ ਬੰਦ
ਨਵਾਂਸ਼ਹਿਰ, 5 ਨਵੰਬਰ(ਵਿਸ਼ਵ ਵਾਰਤਾ)-ਪ੍ਰਸ਼ਾਸਨਿਕ ਸੁਧਾਰ ਵਿਭਾਗ, ਪੰਜਾਬ ਸਰਕਾਰ ਵੱਲੋਂ 8 ਨਵੰਬਰ 2022 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ’ਚ ਸੇਵਾ ਕੇਂਦਰਾਂ ’ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੰਮਾਂ ਦੇ ਸਬੰਧ ’ਚ ਹਫ਼ਤੇ ਦੇ ਸਾਰੇ ਦਿਨ ਰੋਜ਼ਾਨਾ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁਲ੍ਹਦੇ ਸੇਵਾ ਕੇਂਦਰਾਂ ’ਚੋਂ ਸੇਵਾਵਾਂ ਹਾਸਲ ਕਰ ਸਕਦੇ ਹਨ ਪਰ 8 ਨਵੰਬਰ, 2022 ਨੂੰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸੇਵਾ ਕੇਂਦਰ ਵੀ ਗੁਰਪੁਰਬ ਦੀ ਛੁੱਟੀ ਦੇ ਕਾਰਨ ਸੇਵਾਵਾਂ ਨਹੀਂ ਦੇਣਗੇ।