ਪਠਾਨਕੋਟ, 3 ਸਤੰਬਰ – ਭਾਰਤੀ ਹਵਾਈ ਸੈਨਾ ਨੂੰ ਅੱਜ ਉਸ ਸਮੇਂ ਹੋਰ ਮਜਬੂਤੀ ਮਿਲੀ ਜਦੋਂ ਉਸ ਦੇ ਬੇੜੇ ਵਿਚ 8 ਅਪਾਚੇ ਹੈਲੀਕਾਪਟਰ ਸ਼ਾਮਿਲ ਹੋ ਗਏ।
ਦੱਸਣਯੋਗ ਹੈ ਕਿ ਇਹ ਅਪਾਚੇ ਹੈਲੀਕਾਪਟਰ ਅਮਰੀਕਾ ਵਿਚ ਤਿਆਰ ਹੋਏ ਹਨ, ਜੋ ਕਿਸੇ ਵੀ ਦੁਸ਼ਮਣ ਦੇ ਦੰਦ ਖੱਟੇ ਕਰ ਸਕਦੇ ਹਨ।
ਇਸ ਦੌਰਾਨ ਇਹਨਾਂ ਹੈਲੀਕਾਪਟਰਾਂ ਨੂੰ ਭਾਰਤੀ ਹਵਾਈ ਸੈਨਾ ਦੇ ਮੁੱਖੀ ਬੀ.ਐੱਸ ਧਨੋਆ ਦੀ ਮੌਜੂਦਗੀ ਵਿਚ ਪਠਾਨਕੋਟ ਏਅਰਬੇਸ ਉਤੇ ਤਾਇਨਾਤ ਕੀਤਾ ਗਿਆ ਹੈ, ਤਾਂ ਜੋ ਪਿਛਲੇ ਸਮੇਂ ਤੋਂ ਭਾਰਤ ਨੂੰ ਜੰਗ ਦੀਆਂ ਧਮਕੀਆਂ ਦੇਣ ਵਾਲੇ ਪਾਕਿਸਤਾਨ ਨੂੰ ਲੋੜ ਪੈਣ ਉਤੇ ਸਬਕ ਸਿਖਾਇਆ ਜਾ ਸਕੇ।
ਇਥੇ ਇਹਨਾਂ ਹੈਲੀਕਾਪਟਰਾਂ ਦੀ ਪੂਜਾ ਵੀ ਕੀਤੀ ਗਈ।