75 ਲੱਖ ਦੀ ਹੈਰੋਇਨ, ਪਿਸਟਲ, ਰਿਵਾਲਵਰ ਅਤੇ ਮੋਟਰਸਾਇਕਲ ਸਮੇਤ ਤਿੰਨ ਆਰੋਪੀ ਕਾਬੂ

ਲੁਧਿਆਣਾ 22 ਅਪ੍ਰੈਲ (ਰਾਜਕੁਮਾਰ ਸ਼ਰਮਾ):ਐਸ.ਟੀ.ਐਫ ਟੀਮ ਵਲੋਂ 150 ਗ੍ਰਾਮ ਹੈਰੋਇਨ, ਤਿੰਨ ਆਰੋਪੀਆਂ ਨੂੰ ਕਾਬੂ ਕੀਤਾ ਗਿਆ। ਜਾਣਕਾਰੀ ਦਿੰਦਿਆਂ ਐਸ.ਟੀ.ਐਫ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਰੀਬ 150 ਗ੍ਰਾਮ ਹੈਰੋਇਨ, ਇੱਕ ਪਿਸਟਲ, ਇੱਕ ਰਿਵਾਲਵਰ, ਮੋਟਰਸਾਇਕਲ ਸਮੇਤ ਤਿੰਨ ਆਰੋਪੀਆਂ ਨੂੰ ਕਾਬੂ ਕੀਤਾ ਗਿਆ ਤੇ ਵਿਅਕਤੀ ਦੀ ਪਹਿਚਾਣ ਲਖਵਿੰਦਰ ਸਿੰਘ ਉਰਫ ਬੰਟੀ ਉਮਰ 35 ਸਾਲ ਵਾਸੀ ਮੁਹੱਲਾ ਨਿਊ ਜਨਤਾ ਨਗਰ ਥਾਣਾ ਸ਼ਿਮਲਾਪੁਰੀ ਲੁਧਿਆਣਾ, ਅਮਨਦੀਪ ਸਿੰਘ ਉਰਫ ਰੋਮੀ ਉਮਰ 28 ਸਾਲ ਪੁੱਤਰ ਗੁਰੁਚਾਰਾਂ ਸਿੰਘ ਵਾਸੀ ਮੁਹੱਲਾ ਕੋਟ ਮੰਗਲ ਸਿੰਘ ਥਾਣਾ ਡਵੀਜ਼ਨ ਨੰਬਰ 6 ਲੁਧਿਆਣਾ ਅਤੇ ਇਕਬਾਲ ਸਿੰਘ ਉਰਫ ਵਿਕੀ ਉਮਰ – 19 ਸਾਲ ਪੁੱਤਰ ਅਵਤਾਰ ਸਿੰਘ ਵਾਸੀ ਮੁਹੱਲਾ ਗੁਰਪਾਲ ਨਗਰ ਥਾਣਾ ਡਵੀਜ਼ਨ ਨੰਬਰ 6 ਲੁਧਿਆਣਾ, ਜੋ ਕਾਫੀ ਸਮੇਂ ਤੋਂ ਹੈਰੋਇਨ ਵੇਚਣ ਦਾ ਨਾਜਾਇਜ਼ ਧੰਦਾ ਕਰਦੇ ਆ ਰਹੇ ਸਨ ਅਤੇ ਇਹਨਾਂ ਤੇ ਪਹਿਲਾ ਵੀ ਨਸ਼ਾ ਤਸਕਰੀ ਦੇ ਮੁਕਦਮੇ ਦਰਜ ਹਨ. ਇਹ ਆਪਣੇ ਗ੍ਰਾਹਕਾਂ ਨੂੰ ਹੈਰੋਇਨ ਦੀ ਸੁਪਲਾਈ ਦੇਣ ਲਈ ਮੋਟਰਸਾਇਕਲ ਤੇ ਸਵਾਰ ਹੋਕੇ ਗਿੱਲ ਪਿੰਡ ਨੂੰ ਜਾ ਰਹੇ ਸਨ ਤੇ ਮੁਖਬਰ ਦੇ ਅਧਾਰ ਤੇ ਮੁਕਦਮਾ NDPS ACT ਅਤੇ ARMS ACT ਦੇ ਤਹਿਤ ਥਾਣਾ ਐਸ.ਟੀ.ਐਫ ਫੇਸ 4 ਮੋਹਾਲੀ ਜ਼ਿਲ੍ਹਾ ਐਸ.ਏ.ਐਸ ਨਗਰ ਵਿਖੇ ਦਰਜ ਕਰਵਾਇਆ ਗਿਆ ਅਤੇ ਉਕਤ ਦੋਸ਼ੀਆਂ ਲਖਵਿੰਦਰ ਸਿੰਘ, ਅਮਨਦੀਪ ਸਿੰਘ ਅਤੇ ਇਕਬਾਲ ਸਿੰਘ ਨੂੰ ਸਮੇਤ ਮੋਟਰਸਾਇਕਲ ਨਿਊ ਜਨਤਾ ਨਗਰ ਏ.ਟੀ.ਆਈ ਰੋਡ ਤੋਂ ਗਿੱਲ ਪਿੰਡ ਲੁਧਿਆਣਾ ਨੂੰ ਜਾ ਰਹੇ ਸਨ ਤੇ ਮੌਕੇ ਤੇ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ. ਮੌਕੇ ਤੇ ਐਸ.ਟੀ.ਐਫ ਰੇਂਜ ਦੇ ਕਪਤਾਨ ਸੁਰਿੰਦਰ ਕੁਮਾਰ ਵਲੋਂ ਕਾਨੂੰਨ ਅਨੁਸਾਰ ਤਲਾਸ਼ੀ ਕੀਤੀ ਤੇ ਆਰੋਪੀ ਲਖਵਿੰਦਰ ਸਿੰਘ ਦੇ ਕਬਜ਼ੇ ਚੋ ਇੱਕ ਰਿਵਾਲਵਰ ਸਮੇਤ 3 ਜਿੰਦਾ ਰੋਂਦ, ਆਰੋਪੀ ਅਮਨਦੀਪ ਸਿੰਘ ਦੇ ਕਬਜ਼ੇ ਚੋ ਇੱਕ ਪਿਸਟਲ ਅਤੇ ਆਰੋਪੀ ਇਕਬਾਲ ਸਿੰਘ ਦੇ ਕਬਜ਼ੇ ਚੋ ਇੱਕ ਇਲੈਕਟ੍ਰੋਨਿਕ ਕੰਡਾ, 40 ਖਾਲੀ ਲਿਫਾਫਿਆਂ ਅਤੇ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ. ਪੁੱਛਗਿੱਛ ਦੌਰਾਨੇ ਲਖਵਿੰਦਰ ਸਿੰਘ ਨੇ ਦਸਿਆ ਕਿ ਉਹ ਕਾਰਪੇਂਟਰ ਦਾ ਕੰਮ ਕਰਦਾ ਹੈ ਅਤੇ ਹੈਰੋਇਨ ਦੇ ਨਸ਼ੇ ਦਾ ਸੇਵਨ ਕਰਨ ਦਾ ਆਦੀ ਹੈ. ਆਰੋਪੀ ਅਮਨਦੀਪ ਸਿੰਘ ਅਤੇ ਇਕਬਾਲ ਪਾਸੋ ਪੁੱਛਗਿੱਛ ਦੌਰਾਨੇ ਪਤਾ ਲਗਾ ਕਿ ਇਹ ਦੋਵੇ ਵਿਹਲੇ ਹੀ ਰਹਿੰਦੇ ਸਨ. ਆਰੋਪੀਆਂ ਨੇ ਦਸਿਆ ਕਿ ਇਹ ਸਬ ਮਿਲਕੇ ਪਿਛਲੇ ਇੱਕ ਸਾਲ ਤੋਂ ਹੈਰੋਇਨ ਵੇਚਣ ਦਾ ਨਾਜਾਇਜ਼ ਧੰਦਾ ਕਰਦੇ ਆ ਰਹੇ ਹਨ . ਆਰੋਪੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਪਾਸੋ ਹੋਰ ਲੰਬੀ ਪੁੱਛ ਗਿੱਛ ਕਰਕੇ ਇਸ ਦੇ ਸਾਥੀਆਂ ਗ੍ਰਾਹਕਾਂ ਬਾਰੇ ਪਤਾ ਲਗਾਇਆ ਜਾਵੇਗਾ. ਤਫਤੀਸ਼ ਜਾਰੀ ਹੈ।






















