74ਵਾਂ ਗਣਤੰਤਰ ਦਿਵਸ -ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ‘ਚ ਲਹਿਰਾਇਆ ਤਿਰੰਗਾ
ਚੰਡੀਗੜ੍ਹ 26 ਜਨਵਰੀ(ਵਿਸ਼ਵ ਵਾਰਤਾ)- ਦੇਸ਼ ਦੇ 74ਵੇਂ ਗਣਤੰਤਰ ਦਿਵਸ ਮੌਕੇ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿਰੰਗਾ ਲਹਿਰਾਇਆ।ਇਸ ਉਪਰੰਤ ਪਰੇਡ ਦਾ ਨਿਰੀਖਣ ਕੀਤਾ ਅਤੇ ਸਲਾਮੀ ਲਈ।
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸ਼ਹੀਦਾਂ ਨੇ ਆਜ਼ਾਦੀ ਲਈ ਕੁਰਬਾਨੀਆਂ ਨਾ ਦਿੱਤੀਆਂ ਹੁੰਦੀਆਂ ਤਾਂ ਅੱਜ ਦੇਸ਼ ਗੁਲਾਮ ਹੁੰਦਾ। ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਨੇ 90 ਫੀਸਦੀ ਕੁਰਬਾਨੀਆਂ ਦਿੱਤੀਆਂ ਹਨ। ਅੱਜ ਵੀ ਦੇਸ਼ ਦੀ ਸਰਹੱਦ ‘ਤੇ ਪੰਜਾਬੀ ਪਹਿਲੇ ਮੋਰਚੇ ‘ਤੇ ਖੜ੍ਹੇ ਹਨ। ਇਸੇ ਕਰਕੇ ਪੰਜਾਬ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਅਤੇ ਇਨਕਲਾਬ ਲਈ ਜਾਣਿਆ ਜਾਂਦਾ ਹੈ। ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ ਪੰਜਾਬ ਅੱਗੇ ਆਇਆ। ਆਜ਼ਾਦੀ ਸੰਗਰਾਮ ਦੌਰਾਨ ਬਹੁਤ ਸਾਰੇ ਪੰਜਾਬੀਆਂ ਨੇ ਦੇਸ਼ ਲਈ ਆਪਣੀ ਜਵਾਨੀ ਕੁਰਬਾਨ ਕੀਤੀ। ਉਨ੍ਹਾਂ ਭਗਤ ਸਿੰਘ ਦੀ ਕੁਰਬਾਨੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਮਨੁੱਖ ਆਪਣੇ ਵਰ੍ਹਿਆਂ ਨਾਲ ਨਹੀਂ ਸਗੋਂ ਮਹਾਨ ਵਿਚਾਰਾਂ ਕਰਕੇ ਮਹਾਨ ਬਣ ਜਾਂਦਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਬਠਿੰਡਾ ਦੇ ਵਿੱਚ Digital ਬੱਸ ਸਟੈਂਡ ਬਣਾਇਆ ਜਾਵੇਗਾ, ਜਿਸ ਦੇ ਵਿੱਚ free Electric ਬੱਸਾਂ ਦੀ ਸੇਵਾ ਦੀ ਸ਼ੁਰੂਆਤ ਕੀਤੀ ਜਾਵੇਗੀ ₹260 ਕਰੋੜ ਦੀ ਲਾਗਤ ਦੇ ਨਾਲ ਬਠਿੰਡਾ ਸ਼ਹਿਰ ’ਚ ਅਰਬਨ ਸਟੇਟ-6 ਬਣਾਇਆ ਜਾਵੇਗਾ ।
ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ National Prade ਦੇ ਵਿੱਚ ਪੰਜਾਬ ਦੀ ਝਾਕੀ ਕੱਟ ਦਿੱਤੀ ਗਈ ਹੈ
ਆਜ਼ਾਦੀ ਦੇ ਕਿਸੇ ਵੀ ਪ੍ਰੋਗਰਾਮ ਵਿੱਚੋਂ ਪੰਜਾਬ ਦੇ ਯੋਗਦਾਨ ਨੂੰ ਮਨਫ਼ੀ ਨਹੀਂ ਕਰ ਸਕਦੇ।
ਇਹ ਕੇਂਦਰ ਸਰਕਾਰ ਦੀ ਮਾੜੀ ਨਿਯਤ ਦਾ ਨਤੀਜਾ ਹੈ
—CM @BhagwantMann pic.twitter.com/835B45LfGt
— AAP Punjab (@AAPPunjab) January 26, 2023
ਬਠਿੰਡਾ ਦੇ ਵਿੱਚ Digital ਬੱਸ ਸਟੈਂਡ ਬਣਾਇਆ ਜਾਵੇਗਾ, ਜਿਸ ਦੇ ਵਿੱਚ free Electric ਬੱਸਾਂ ਦੀ ਸੇਵਾ ਦੀ ਸ਼ੁਰੂਆਤ ਕੀਤੀ ਜਾਵੇਗੀ
₹260 ਕਰੋੜ ਦੀ ਲਾਗਤ ਦੇ ਨਾਲ ਬਠਿੰਡਾ ਸ਼ਹਿਰ ’ਚ ਅਰਬਨ ਸਟੇਟ-6 ਬਣਾਇਆ ਜਾਵੇਗਾ
—CM @BhagwantMann pic.twitter.com/JUcGf2QVei— AAP Punjab (@AAPPunjab) January 26, 2023
74ਵੇਂ ਗਣਤੰਤਰ ਦਿਵਸ ਸਮਾਗਮ ਦੌਰਾਨ ਬਠਿੰਡਾ ਤੋਂ Live… https://t.co/v6nvV5JO5q
— Bhagwant Mann (@BhagwantMann) January 26, 2023