74ਵਾਂ ਗਣਤੰਤਰ ਦਿਵਸ: ਬੀਐਸਐਫ ਜਵਾਨਾਂ ਨੇ ਸਰਹੱਦ ‘ਤੇ ਲਹਿਰਾਇਆ ਤਿਰੰਗਾ, ਪਾਕਿ ਰੇਂਜਰਾਂ ਨੇ ਦਿੱਤੀ ਮਠਿਆਈ
ਚੰਡੀਗੜ੍ਹ 26 ਜਨਵਰੀ(ਵਿਸ਼ਵ ਵਾਰਤਾ)- ਪਾਕਿਸਤਾਨ ਨਾਲ ਲੱਗਦੇ ਅਟਾਰੀ ਬਾਰਡਰ ਤੇ ਅੱਜ ਬੀਐੱਸਐੱਫ ਵੱਲੋਂ 74ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਸਵੇਰੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨ ਅਟਾਰੀ ਸਰਹੱਦ ‘ਤੇ ਬਣੀ ਗੈਲਰੀ ‘ਚ ਪਹੁੰਚੇ ਅਤੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਦੁਪਹਿਰ ਬਾਅਦ ਪਾਕਿਸਤਾਨ ਰੇਂਜਰਾਂ ਵੱਲੋਂ ਬੀਐਸਐਫ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ। ਜਿਸ ਵਿੱਚ ਦੋਵਾਂ ਦੇਸ਼ਾਂ ਦੇ ਜਵਾਨਾਂ ਨੇ ਇੱਕ ਦੂਜੇ ਨੂੰ ਮਠਿਆਈਆਂ ਭੇਂਟ ਕਰਕੇ ਭਾਈਚਾਰੇ ਦਾ ਸੰਦੇਸ਼ ਦਿੱਤਾ।
Sweets were also exchanged on the Punjab border with counterpart on this occassion. pic.twitter.com/nkwess2HZ7
— BSF PUNJAB FRONTIER (@BSF_Punjab) January 26, 2023