ਚੰਡੀਗੜ, 21 ਸਤੰਬਰ (ਵਿਸਵ ਵਾਰਤਾ):ਸਿੱਖਿਆ ਵਿਭਾਗ ਵੱਲੋਂ ਕੀਤੀ ਜਾ ਰਹੀ 6060 ਮਾਸਟਰ ਕਾਡਰ ਪੋਸਟਾਂ ਦੀ ਕੀਤੀ ਭਰਤੀ ਵਿੱਚੋਂ ਖਾਲੀ ਰਹਿੰਦੀਆਂ ਆਸਾਮੀਆਂ ਲਈ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਲਈ 25 ਸਤੰਬਰ ਤੱਕ ਆਖਰੀ ਮੌਕਾ ਦਿੱਤਾ ਗਿਆ ਹੈ। ਇਹ ਜਾਣਕਾਰੀ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਪਰਮਜੀਤ ਸਿੰਘ ਨੇ ਅੱਜ ਇੱਥੇ ਜਾਣਕਾਰੀ ਦਿੱਤੀ।
ਡੀ.ਪੀ.ਆਈ. ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਦੀ ਅਗਵਾਈ ਅਤੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਲਈ ਖਾਲੀ ਰਹਿੰਦਿਆਂ ਪੋਸਟਾਂ ਨੂੰ ਭਰਨ ਦੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ 6060 ਮਾਸਟਰ ਕਾਡਰ ਦੀਆਂ ਅਸਾਮੀਆਂ ਵਿੱਚੋਂ ਬਾਕੀ ਖਾਲੀ ਰਹਿੰਦੀਆਂ ਅਸਾਮੀਆਂ ਵਿੱਚ ਯੋਗ ਪਾਏ ਉਮੀਦਵਾਰਾਂ ਦੀ ਤੀਜੀ ਵੇਟਿੰਗ ਲਿਸਟ ਤਿਆਰ ਕਰਨ ਉਪਰੰਤ ਯੋਗ ਉਮੀਦਵਾਰਾਂ ਦੀ ਮੈਰਿਟ ਸੂਚੀ ਵਿਭਾਗ ਦੀ ਵੈਬਸਾਇਟ ‘ਤੇ 1 ਸਤੰਬਰ 2017 ਤੇ 4 ਸਤੰਬਰ 2017 ਨੂੰ ਪਾਈ ਗਈ ਸੀ। ਇਹਨਾਂ ਉਮੀਦਵਾਰਾਂ ਨੂੰ ਪੰਜ ਸਤੰਬਰ ਨੂੰ ਮੌਹਾਲੀ ਵਿਖੇ ਮਲਟੀ ਪਰਪਜ਼ ਖੇਡ ਸਟੇਡੀਅਮ ਵਿਖੇ ਆਫਰ ਲੈਟਰ ਪ੍ਰਾਪਤ ਕਰਨ ਲਈ ਆਖਿਆ ਸੀ। ਉਹਨਾਂ ਕਿਹਾ ਕਿ ਜਿਹੜੇ ਉਮੀਦਵਾਰ ਹਾਜ਼ਰ ਨਹੀਂ ਹੋ ਸਕੇ ਉਹਨਾਂ ਨੂੰ ਪਬਲਿਕ ਨੋਟਿਸ ਰਾਹੀਂ ਆਖਰੀ ਮੌਕਾ ਦਿੱਤਾ ਜਾਂਦਾ ਹੈ ਕਿ ਉਹ 25 ਸਤੰਬਰ 2017 ਤੱਕ ਕਿਸੇ ਵੀ ਕੰਮ ਵਾਲੇ ਦਿਨ ਡੀ.ਪੀ.ਆਈ. ਦਫਤਰ ਵਿਖੇ ਆ ਕੇ ਆਫਰ ਲੈਟਰ ਲੈਣ ਲਈ ਸੰਪਰਕ ਕਰ ਸਕਦੇ ਹਨ।
ਡੀ.ਪੀ.ਆਈ. ਨੇ ਸਪਸ਼ਟ ਕੀਤਾ ਕਿ ਕੋਈ ਵੀ ਉਮੀਦਵਾਰ ਜੇ 25 ਸਤੰਬਰ ਤੱਕ ਹਾਜ਼ਰ ਨਹੀਂ ਹੁੰਦਾ ਤਾਂ ਇਹ ਸਮਝ ਲਿਆ ਜਾਵੇਗਾ ਕਿ ਉਹ ਆਫਰ ਲੈਟਰ ਨਹੀਂ ਲੈਣਾ ਚਾਹੁੰਦਾ ਅਤੇ ਉਸ ਨੂੰ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ।
Bathinda ‘ਚ ਆਮ ਆਦਮੀ ਪਾਰਟੀ ਦੇ ਪਦਮਜੀਤ ਮਹਿਤਾ ਬਣੇ ਮੇਅਰ
Bathinda ‘ਚ ਆਮ ਆਦਮੀ ਪਾਰਟੀ ਦੇ ਪਦਮਜੀਤ ਮਹਿਤਾ ਬਣੇ ਮੇਅਰ ਚੰਡੀਗੜ੍ਹ, 5ਫਰਵਰੀ(ਵਿਸ਼ਵ ਵਾਰਤਾ) ਬਠਿੰਡਾ ਨਗਰ ਨਿਗਮ ਤੇ ਵੀ ਆਮ ਆਦਮੀ...