6 ਗ੍ਰਾਮ ਹੈਰੋਇੰਨ ਸਮੇਤ ਔਰਤ ਗ੍ਰਿਫਤਾਰ
ਹੁਸ਼ਿਆਰਪੁਰ, 21 ਅਪ੍ਰੈਲ ( ਵਿਸ਼ਵ ਵਾਰਤਾ/ਤਰਸੇਮ ਦੀਵਾਨਾ )- ਥਾਣਾ ਮੇਹਟੀਆਣਾ ਪੁਲਿਸ ਵਲੋਂ 6 ਗ੍ਰਾਮ ਹੈਰੋਇੰਨ ਨੁਮਾ ਪਦਾਰਥ ਸਮੇਤ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਇਸ ਸਬੰਧੀ ਸਬ ਇੰਸਪੈਕਟਰ ਦੇਸ ਰਾਜ ਮੁੱਖ ਅਫ਼ਸਰ ਥਾਣਾ ਮੇਹਟੀਆਣਾ ਨੇ ਦੱਸਿਆ ਕਿ ਐੱਸ.ਆਈ. ਜਗਬੀਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਪਿੰਡ ਖਨੌੜਾ ਤੇ ਪਧਿਆਣਾ ਆਦਿ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਟੀ. ਪੁਆਇੰਟ ਪਿੰਡ ਖਨੌੜਾ ਪੁੱਜੀ ਤਾਂ ਸਾਹਮਣੇ ਤੋਂ ਇੱਕ ਔਰਤ ਪੈਦਲ ਆਉਦੀ ਦਿਖਾਈ ਦਿੱਤੀ ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਇੱਕਦਮ ਘਬਰਾ ਕੇ ਪਿੱਛੇ ਨੂੰ ਮੁੜਦਿਆ ਇੱਕ ਮੋਮੀ ਵਜਨਦਾਰ ਲਿਫਾਫਾ ਸੜਕ ਦੇ ਕਿਨਾਰੇ ਸੁੱਟ ਦਿੱਤਾ| ਜਿਸ ਤੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਉਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਬਿਮਲਾ ਉਰਫ ਬਿੰਬੋ ਪਤਨੀ ਜਰਨੈਲ ਰਾਮ ਵਾਸੀ ਹਾਰਟਾ ਥਾਣਾ ਮੇਹਟੀਆਣਾ ਜਿਲ੍ਹਾ ਹੁਸ਼ਿਆਰਪੁਰ ਦੱਸਿਆ ਫਿਰ ਉਸ ਵੱਲੋ ਸੁੱਟੇ ਹੋਏ ਮੋਮੀ ਲਿਫਾਫੇ ਨੂੰ ਸ਼ੱਕ ਦੇ ਅਧਾਰ ਤੇ ਚੈੱਕ ਕੀਤਾ ਤਾਂ ਉਸ ਵਿੱਚੋਂ 6 ਗ੍ਰਾਮ ਹੈਰੋਇੰਨ ਨੁਮਾ ਪਦਾਰਥ ਬਰਾਮਦ ਹੋਇਆ ਜਿਸ ਤੇ ਉਕਤ ਬਿਮਲਾ ਉਰਫ ਬਿੰਬੋ ਦੇ ਖਿਲਾਫ਼ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਥਾਣਾ ਮੇਹਟੀਆਣਾ ਦਰਜ ਰਜਿਸਟਰ ਕੀਤਾ ਗਿਆ|