51 ਸਾਲ ਪੁਰਾਣੇ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀਆਂ ਚਿਮਨੀਆਂ ਨੂੰ ਕੀਤਾ ਗਿਆ ਜ਼ਮੀਨਦੋਜ
ਦੇਖੋ,ਥਰਮਲ ਪਲਾਂਟ ਢਾਹ ਕੇ ਕੀ ਬਣਾਇਆ ਜਾਵੇਗਾ ਉਸਦੀ ਥਾਂ
ਬਠਿੰਡਾ,3 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਦੇ ਪਹਿਲੇ ਤਿੰਨ ਥਰਮਲ ਪਲਾਂਟਾਂ ਵਿੱਚੋਂ ਇੱਕ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੀਆਂ ਦੋ ਚਿਮਨੀਆਂ ਯੁਨਿਟ 3 ਅਤੇ 4 ਨੂੰ ਅੱਜ ਢਾਹ ਦਿੱਤਾ ਗਿਆ।
ਦੱਸ ਦਈਏ ਕਿ ਸਰਕਾਰ ਨੇ ਇਸ ਪਲਾਂਟ ਦੀ ਥਾਂ ਤੇ ਸਨਅਤੀ ਪਾਰਕ ਬਣਾਉਣ ਦਾ ਐਲਾਨ ਕੀਤਾ ਹੋਇਆ ਹੈ। ਵਰਨਣਯੋਗ ਹੈ ਕਿ ਇਹ ਪਲਾਂਟ ਲਗਭਗ 43 ਸਾਲ ਲਗਾਤਾਰ ਬਿਜਲੀ ਉਤਪਾਦਨ ਕਰਨ ਤੋਂ ਬਾਅਦ 2017 ਤੋਂ ਬੰਦ ਪਿਆ ਹੈ।