ਲੁਧਿਆਣਾ, 22 ਅਪ੍ਰੈਲ (ਰਾਜਕੁਮਾਰ ਸ਼ਰਮਾ): – ਐਸ.ਟੀ.ਐਫ ਟੀਮ ਵਲੋਂ 1 ਕਿਲੋ 20 ਗ੍ਰਾਮ ਹੈਰੋਇਨ, ਸੱਤਰ ਹਜ਼ਾਰ ਦੀ ਡਰੱਗ ਮਨੀ ਦੋ ਔਰਤਾਂ ਅਤੇ ਤਿੰਨ ਆਰੋਪੀ ਨੂੰ ਕਾਬੂ ਕੀਤਾ ਗਿਆ। ਜਾਣਕਾਰੀ ਦਿੰਦਿਆਂ ਐਸ.ਟੀ.ਐਫ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਰੀਬ 1 ਕਿਲੋ 20 ਗ੍ਰਾਮ ਹੈਰੋਇਨ, ਸੱਤਰ ਹਜ਼ਾਰ ਦੀ ਡਰੱਗ ਮਨੀ ਦੋ ਔਰਤਾਂ ਅਤੇ ਤਿੰਨ ਆਰੋਪੀ ਨੂੰ ਕਾਬੂ ਕੀਤਾ ਗਿਆ ਤੇ ਵਿਅਕਤੀ ਦੀ ਪਹਿਚਾਣ ਮਨਜੀਤ ਸਿੰਘ ਉਰਫ ਮੀਤਾ ਉਮਰ – 60 ਸਾਲ ਪੁੱਤਰ ਦਾਰਾ ਸਿੰਘ, ਜਗਵੀਰ ਸਿੰਘ ਉਰਫ ਜੱਗਾ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਦੀਵਾਨ ਸਿੰਘ ਅਤੇ ਇਸਦੀ ਪਤਨੀ ਮਨਦੀਪ ਕੌਰ ਉਮਰ – 30 ਸਾਲ ਸਾਰੇ ਵਾਸੀ ਪਿੰਡ ਭੇਲ ਢਾਈ ਵਾਲਾ ਥਾਣਾ ਗੋਇੰਦਵਾਲ ਸਾਹਿਬ ਜਿਲਾ ਤਰਨਤਾਰਨ ਅਤੇ ਜਸਵਿੰਦਰ ਕੌਰ ਉਰਫ ਜੱਸੀ ਉਮਰ – 49 ਸਾਲ ਪਤਨੀ ਰਣਜੀਤ ਸਿੰਘ ਵਾਸੀ ਪਿੰਡ ਚੰਬਲ ਜਿਲਾ ਤਰਨਤਾਰਨ, ਜੋ ਕਾਫੀ ਸਮੇਂ ਤੋਂ ਹੈਰੋਇਨ ਵੇਚਣ ਦਾ ਨਾਜਾਇਜ਼ ਧੰਦਾ ਕਰਦੇ ਆ ਰਹੇ ਸਨ ਅਤੇ ਇਹਨਾਂ ਤੇ ਪਹਿਲਾ ਵੀ ਨਸ਼ਾ ਤਸਕਰੀ ਦੇ ਮੁਕਦਮੇ ਦਰਜ ਹਨ. ਇਹ ਆਪਣੇ ਗ੍ਰਾਹਕਾਂ ਨੂੰ ਹੈਰੋਇਨ ਦੀ ਸੁਪਲਾਈ ਦੇਣ ਲਈ ਕਾਰ ਤੇ ਸਵਾਰ ਹੋਕੇ ਜਾ ਰਹੇ ਸਨ ਤੇ ਮੁਖਬਰ ਦੇ ਅਧਾਰ ਤੇ ਮੁਕਦਮਾ NDPS ACT ਦੇ ਤਹਿਤ ਥਾਣਾ ਐਸ.ਟੀ.ਐਫ ਫੇਸ – 4 ਮੋਹਾਲੀ ਜ਼ਿਲ੍ਹਾ ਐਸ.ਏ.ਐਸ ਨਗਰ ਵਿਖੇ ਦਰਜ ਕਰਵਾਇਆ ਅਤੇ ਇੰਸ: ਹਰਬੰਸ ਸਿੰਘ ਦੀ ਇਤਲਾਹ ਅਨੁਸਾਰ ਪੁਲਿਸ ਪਾਰਟੀ ਨੇ ਡੀ.ਐਸ.ਪੀ ਸਪੈਸ਼ਲ ਟਾਸ੍ਕ ਫੋਰਸ ਲੁਧਿਆਣਾ ਨੂੰ ਮੌਕੇ ਤੇ ਬੁਲਾ ਕੇ ਦੋਸ਼ੀਆਂ ਮਨਜੀਤ ਸਿੰਘ, ਜਗਵੀਰ ਸਿੰਘ, ਗੁਰਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਨੂੰ ਕਾਰ ਸਮੇਤ ਕਾਬੂ ਕੀਤਾ ਗਿਆ, ਡੀ.ਐਸ.ਪੀ ਲੁਧਿਆਣਾ ਦੀ ਹਾਜ਼ਰੀ ਵਿਚ ਕਾਨੂੰਨ ਅਨੁਸਾਰ ਤਲਾਸ਼ੀ ਕੀਤੀ ਤਾ ਦੋਸ਼ੀਆਂ ਦੇ ਕਬਜ਼ੇ ਵਿੱਚੋ 1 ਕਿਲੋ 10 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਪੁੱਛਗਿੱਛ ਦੌਰਾਨ ਆਰੋਪੀ ਮਨਜੀਤ ਸਿੰਘ ਨੇ ਦਸਿਆ ਕਿ ਬਰਾਮਦ ਹੈਰੋਇਨ ਜਸਵਿੰਦਰ ਕੌਰ ਪਤਨੀ ਰਣਜੀਤ ਸਿੰਘ ਵਾਸੀ ਚੰਬਲ ਜਿਲਾ ਤਰਨਤਾਰਨ ਪਾਸੋ ਖਰੀਦਦਾ ਹੈ, ਬਿਆਨ ਲਿਖ ਕੇ ਦੋਸ਼ਣ ਜਸਵਿੰਦਰ ਕੌਰ ਨੂੰ ਰੇਡ ਕਰਕੇ ਉਸਨੂੰ ਘਰੋਂ ਕਾਬੂ ਕੀਤਾ, ਤਲਾਸ਼ੀ ਲੈਣ ਮਗਰੋਂ ਲੇਡੀਜ਼ ਪਰਸ ਵਿੱਚੋ 10 ਗ੍ਰਾਮ ਹੈਰੋਇਨ ਅਤੇ ਸੱਤਰ ਹਜ਼ਾਰ ਡਰੱਗ ਮਨੀ ਬਰਾਮਦ ਹੋਈ । ਪੁੱਛਗਿੱਛ ਦੌਰਾਨੇਆਰੋਪੀ ਮਨਜੀਤ ਸਿੰਘ ਨੇ ਦਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ, ਜਿਸ ਦੇ ਖਿਲਾਫ ਪਹਿਲਾ ਵੀ ਨਸ਼ਾ ਤਸਕਰੀ ਅਤੇ ਲੜਾਈ ਝਗੜੇ ਦਾ ਮੁਕੱਦਮਾ ਦਰਜ ਹੈ. ਆਰੋਪੀ ਜਗਵੀਰ ਸਿੰਘ ਨੇ ਦਸਿਆ ਕਿ ਉਹ ਖੇਤੀ ਬੜੀ ਦਾ ਕੰਮ ਕਰਦਾ ਹੈ ਅਤੇ ਹੈਰੋਇਨ ਦੇ ਨਸ਼ੇ ਦਾ ਸੇਵਨ ਅਤੇ ਵੇਚਣ ਦਾ ਕੰਮ ਕਰਨ ਦਾ ਆਦਿ ਹੈ. ਜਿਸ ਤੇ ਪਹਿਲਾ ਵੀ ਨਸ਼ਾ ਤਸਕਰੀ ਦਾ ਮੁਦਮ ਦਰਜ ਹੈ. ਆਰੋਪੀ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਉਹ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ. ਅਰੋਪਨ ਮਨਦੀਪ ਕੌਰ ਨੇ ਦਸਿਆ ਕਿ ਉਹ ਘਰੇਲੂ ਔਰਤ ਹੈ ਅਤੇ ਅਰੋਪਨ ਜਸਵਿੰਦਰ ਕੌਰ ਦੇ ਘਰ ਵਿੱਚ ਹੀ ਕਪੜਿਆ, ਬੇਕਰੀ ਅਤੇ ਜਰਨਲ ਸਟੋਰ ਨਾਮ ਦੀਆ ਤਿੰਨ ਦੁਕਾਨਾਂ ਹਨ. ਜਿਨ੍ਹਾਂ ਤੇ ਪਹਿਲਾ ਵੀ ਪੰਜ ਮੁਕੱਦਮੇ ਨਸ਼ਾ ਤਸਕਰੀ, ਜਾਅਲੀ ਕਰੰਸੀ, ਲੜਾਈ ਝਗੜਾ, ਇਰਾਦੇ ਕਤਲ, ਦਾਜ ਦਹੇਜ ਅਤੇ ਅਸਲ ਐਕਟ ਦੇ ਦਰਜ ਹਨ. ਆਰੋਪੀਆਂ ਤੋਂ ਪੁੱਛਗਿੱਛ ਦੌਰਾਨੇ ਪਤਾ ਲਗਾ ਕਿ ਉਹ ਇਹ ਸਾਂਝੇ ਪੈਸੇ ਪਾਕੇ 5/6 ਸਾਲ ਤੋਂ ਮਿਲਕੇ ਹੈਰੋਇਨ ਵੇਚਣ ਦਾ ਨਾਜਾਇਜ਼ ਧੰਦਾ ਕਰਦੇ ਆ ਰਹੇ ਹਨ. ਆਰੋਪੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਪਾਸੋ ਹੋਰ ਲੰਬੀ ਪੁੱਛ ਗਿੱਛ ਕਰਕੇ ਇਸ ਦੇ ਸਾਥੀਆਂ ਗ੍ਰਾਹਕਾਂ ਬਾਰੇ ਪਤਾ ਲਗਾਇਆ ਜਾਵੇਗਾ. ਤਫਤੀਸ਼ ਜਾਰੀ ਹੈ.






















