47 ਗਰਾਮ ਨਸ਼ੀਲੇ ਪਦਾਰਥ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
ਹੁਸ਼ਿਆਰਪੁਰ 1 ਅਪ੍ਰੈਲ ( ਵਿਸ਼ਵ ਵਾਰਤਾ/ਤਰਸੇਮ ਦੀਵਾਨਾ ) ਸੀਨੀਅਰ ਪੁਲੀਸ ਕਪਤਾਨ ਧਰੁਮਨ ਐਚ ਨਿੰਬਾਲੇ ਆਈ ਪੀ ਐੱਸ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਮੁਖਤਿਆਰ ਰਾਏ ਪੀ ਪੀ ਐੱਸ ਪੁਲਸ ਕਪਤਾਨ ਤਫਦੀਸ ਸਰਬਜੀਤ ਰਾਏ ਪੀ ਪੀ ਐੱਸ ਉਪ ਕਪਤਾਨ ਪੁਲਸ ਤਫਤੀਸ਼ ਪ੍ਰੇਮ ਸਿੰਘ ਪੀਪੀਐਸ ਉਪ ਕਪਤਾਨ ਪੁਲਸ ਸਿਟੀ ਦੀ ਯੋਗ ਅਗਵਾਈ ਹੇਠ ਥਾਣਾ ਸਦਰ ਹੁਸ਼ਿਆਰਪੁਰ ਦੇ ਮੁੱਖ ਅਫਸਰ ਐੱਸ ਆਈ ਸੁਰਜੀਤ ਸਿੰਘ ਪੱਡਾ ਵੱਲੋਂ ਭੈਡ਼ੇ ਪੁਰਸ਼ਾਂ ਅਤੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਥਾਣਾ ਸਦਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ 30 ਤੇ 31ਮਾਰਚ ਦੀ ਦਰਮਿਆਨੀ ਰਾਤ ਨੂੰ ਏਐਸਆਈ ਦਲਜੀਤ ਕੁਮਾਰ ਥਾਣਾ ਸਦਰ ਹੁਸ਼ਿਆਰਪੁਰ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਧੋਬੀਘਾਟ ਚੌਕ ਤੋਂ ਅੱਗੇ ਨੇਡ਼ੇ ਸਾਈਂ ਮੰਦਰ ਆਦਮਵਾਲ ਰੋਡ ਗਸਤ ਦੌਰਾਨ ਉਹ ਬਾਬੂ ਹੋਟਲ ਸਾਈਡ ਤੋਂ ਆ ਰਹੇ ਸੁਖਦੇਵ ਸਿੰਘ ਉਰਫ ਲੱਲੂ ਪੁੱਤਰ ਸ਼ੰਕਰ ਸਿੰਘ ਵਾਸੀ ਕੋਟਲਾ ਗੌਂਸਪੁਰ ਥਾਣਾ ਸਦਰ ਹੁਸ਼ਿਆਰਪੁਰ ਨੂੰ ਮੋਟਰਸਾਇਕਲ ਪਲਟੀਨਾ ਨੰਬਰ ਪੀ ਬੀ 07 – BZ – 6217 ਨੂੰ ਕਾਬੂ ਕਰਕੇ ਉਸ ਕੋਲੋਂ 47 ਗਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ । ਜਿਸ ਦੇ ਬਰਖ਼ਿਲਾਫ਼ ਥਾਣਾ ਸਦਰ ਵਿਖੇ ਐੱਨ ਡੀ ਪੀ ਐੱਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ । ਇਸ ਮੌਕੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਫੜੇ ਗਏ ਵਿਅਕਤੀ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਲਿਆ ਜਾਵੇਗਾ ਅਤੇ ਡੂੰਘਾਈ ਨਾਲ ਤਫਤੀਸ਼ ਕਰ ਕੇ ਪੁੱਛਿਆ ਜਾਵੇਗਾ ਜਿਥੇ ਕਿ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ ।