IND Vs ENG 3rd ODI : ਇੰਗਲੈਂਡ ਨੇ ਭਾਰਤ ਨੂੰ 27 ਦੌੜਾਂ ਨਾਲ ਹਰਾਇਆ ; ਸੀਰੀਜ਼ 2-1 ਨਾਲ ਜਿੱਤੀ
ਚੰਡੀਗੜ੍ਹ, 20 ਜੁਲਾਈ (ਵਿਸ਼ਵ ਵਾਰਤਾ) ਇੰਗਲੈਂਡ ਨੇ ਤੀਜੇ ਇੱਕ ਰੋਜ਼ਾ ਵਿੱਚ ਭਾਰਤ ਨੂੰ 27 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ। ਲਾਰਡਜ਼ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਇੰਗਲੈਂਡ ਨੇ 50 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ਤੇ ਕੁੱਲ 387 ਦੌੜਾਂ ਬਣਾਈਆਂ। ਜਵਾਬ ਵਿੱਚ, ਭਾਰਤੀ ਟੀਮ ਆਪਣੇ 50 ਓਵਰਾਂ ਵਿੱਚ ਸਿਰਫ਼ 360 ਦੌੜਾਂ ਹੀ ਬਣਾ ਸਕੀ।
ਜੈਕਬ ਬੈਥਲ ਇੰਗਲੈਂਡ ਦੀ ਜਿੱਤ ਦਾ ਹੀਰੋ ਰਿਹਾ, ਉਸਨੇ 91 ਦੌੜਾਂ ਬਣਾਈਆਂ ਅਤੇ ਇੱਕ ਵਿਕਟ ਵੀ ਲਈ। ਉਸਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਸੀਰੀਜ਼ ਦਾ ਪਹਿਲਾ ਮੈਚ ਭਾਰਤ ਨੇ 6 ਵਿਕਟਾਂ ਨਾਲ ਜਿੱਤਿਆ ਸੀ, ਜਦੋਂ ਕਿ ਇੰਗਲੈਂਡ ਨੇ ਦੂਜਾ ਮੈਚ 4 ਵਿਕਟਾਂ ਨਾਲ ਜਿੱਤਿਆ ਸੀ।
388 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਰੋਹਿਤ ਸ਼ਰਮਾ ਅਤੇ ਕਪਤਾਨ ਸ਼ੁਭਮਨ ਗਿੱਲ ਨੇ ਪਹਿਲੀ ਵਿਕਟ ਲਈ 147 ਦੌੜਾਂ ਜੋੜੀਆਂ। ਗਿੱਲ 77 ਦੌੜਾਂ ਬਣਾਈਆਂ ਤੇ ਆਊਟ ਹੋ ਗਿਆ। ਇਸ ਤੋਂ ਬਾਅਦ, ਰੋਹਿਤ ਨੇ ਵਿਰਾਟ ਕੋਹਲੀ ਨਾਲ ਦੂਜੀ ਵਿਕਟ ਲਈ 113 ਦੌੜਾਂ ਦੀ ਸਾਂਝੇਦਾਰੀ ਕੀਤੀ। ਰੋਹਿਤ ਨੇ ਆਪਣੀ ਪਾਰੀ ਦੌਰਾਨ 111 ਗੇਂਦਾਂ ‘ਤੇ 138 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਵਿਰਾਟ ਕੋਹਲੀ ਨੇ ਅਰਧ ਸੈਂਕੜਾ ਲਗਾਇਆ, ਉਹ 74 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋੋੋਂ ਇਲਾਵਾ ਇੰਗਲੈਂਡ ਲਈ, ਸੈਮ ਕੁਰਨ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ।























