ਹੁਸ਼ਿਆਰਪੁਰ 24 ਅਕਤੂਬਰ (ਵਿਸ਼ਵ ਵਾਰਤਾ)- ਸ਼੍ਰੀ ਰਣਵੀਰ ਸਿੰਘ ਖਟੜਾ, ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਜਲੰਧਰ ਰੇਂਜ਼ ਜਲੰਧਰ ਦੇ ਦਿਸ਼ਾ ਨਿਰਦੇੇਸ਼ਾਂ ਅਨੁਸਾਰ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਕਪਤਾਨ, ਪੁਲਿਸ, ਹੁਸ਼ਿਆਰਪੁਰ, ਰਵਿੰਦਰਪਾਲ ਸਿੰਘ ਸੰਧੂ ਪੀ.ਪੀ.ਐਸ. (ਐਸ.ਪੀ. ਇੰਨਵੈਸਟੀਗੇਸ਼ਨ) ਹੁਸ਼ਿਆਰਪੁਰ, ਤੁਸ਼ਾਰ ਗੁਪਤਾ (ਆਈ.ਪੀ.ਐਸ) ਸਹਾਇਕ ਕਪਤਾਨ ਪੁਲਿਸ ਗੜ੍ਹਸ਼ੰਕਰ ਦੀ ਰਹਿਨੁਮਾਈ ਹੇਠ ਇੰਸਪੈਕਟਰ ਸੁਰਜੀਤ ਸਿੰਘ ਮੁੱਖ ਅਫਸਰ ਥਾਣਾ ਚੱਬੇਵਾਲ ਵੱਲੋਂ ਸਮੇਤ ਪੁਲਿਸ ਪਾਰਟੀ ਦੌਰਾਨੇ ਚੈਕਿੰਗ ਉਸ ਸਮੇਂ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਇੱਕ ਨਸ਼ਾ ਤਸਕਰ ਔਰਤ ਨੂੰ ਕਾਬੂ ਕਰਕੇ, ਉਸਦੇ ਕਬਜ਼ਾ ਵਿੱਚੋ 400 ਗ੍ਰਾਮ ਹੈਰੋਇਨ, 11 ਲੱਖ 40 ਹਜਾਰ ਰੁਪਏ ਭਾਰਤੀ ਕਰੰਸੀ ਨੋਟ ਅਤੇ ਬਿਨ੍ਹਾ ਕਾਗਜ਼ਾਤ ਇੱਕ ਐਕਟਿਵਾ ਬਿਨਾ ਨੰਬਰੀ ਬਰਾਮਦ ਹੋਈਜਾਣਕਾਰੀ ਦਿੰਦੇ ਹੋਏ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਨੇ ਦੱਸਿਆ ਕਿ 23/10/2020 ਨੂੰ ਇੰਸ. ਸੁਰਜੀਤ ਸਿੰਘ ਮੁੱਖ ਅਫਸਰ ਥਾਣਾ ਚੱਬੇਵਾਲ ਸਮੇਤ ਪੁਲਿਸ ਪਾਰਟੀ ਵਲੋ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਅੱਡਾ ਜੈਤਪੁਰ ਨਾਕਾ ਲਾਇਆ ਹੋਇਆ ਸੀ ਤਾਂ ਮਾਹਿਲਪੁਰ ਸਾਈਡ ਤੋ ਇੱਕ ਐਕਟਿਵਾ ਬਿਨਾ ਨੰਬਰੀ ਤੇ ਸਵਾਰ ਔਰਤ ਜਸਵੀਰ ਕੌਰ ਉਰਫ ਫੌਜਣ ਪਤਨੀ ਕਿਸ਼ਨ ਸਿੰਘ ਵਾਸੀ ਲੰਗੇਰੀ ਰੋਡ ਮਾਹਿਲਪੁਰ ਨੂੰ ਸ਼ੱਕ ਪੈਣ ਤੇ ਕਾਬੂ ਕੀਤਾ।ਜਸਵੀਰ ਕੌਰ ਉਰਫ ਫੌਜਣ ਦੀ ਤੁਸ਼ਾਰ ਗੁਪਤਾ ਸਹਾਇਕ ਕਪਤਾਨ ਪੁਲਿਸ ਗੜਸ਼ੰਕਰ ਦੀ ਹਾਜਰੀ ਵਿੱਚ ਮਹਿਲਾ ਕਰਮਚਾਰੀ ਰਾਂਹੀ ਤਲਾਸ਼ੀ ਕਰਨ ਤੇ ਜਸਵੀਰ ਕੌਰ ਉਕਤ ਉਸ ਪਾਸੋ 300 ਗ੍ਰਾਮ ਹੈਰੋਇਨ ਅਤੇ ਉਸਦੀ ਐਕਟਿਵਾ ਦੀ ਤਲਾਸ਼ੀ ਕਰਨ ਤੇ ਉਸਦੀ ਡਿੱਗੀ ਵਿੱਚੋ 10 ਲੱਖ ਰੁਪਏ ਭਾਰਤੀ ਕਰੰਸੀ ਨੋਟ ਬ੍ਰਾਮਦ ਹੋਏ,ਉਸਤੋ ਬਾਅਦ ਉਕਤ ਔਰਤ ਜਸਵੀਰ ਕੌਰ ਉਰਫ ਫੌਜਣ ਦੇ ਫਰਦ ਇੰਕਸਾਫ ਤੇ ਉਸਦੇ ਘਰੋ 100 ਗ੍ਰਾਮ ਹੈਰੋਇਨ ਅਤੇ 1 ਲੱਖ 40 ਹਜਾਰ ਰੁਪਏ ਭਾਰਤੀ ਕਰੰਸੀ ਨੋਟ ਬ੍ਰਾਮਦ ਹੋਏ।ਜਿਸ ਤੇ ਮੁਕੱਦਮਾ ਨੰਬਰ 143 ਮਿਤੀ 23/10/2020 ਅ/ਧ 22 (ਸੀ),61/85 ਐਨ.ਡੀ.ਪੀ.ਐਸ. ਐਕਟ ਥਾਣਾ ਚੱਬੇਵਾਲ ਵਿਖੇ ਦਰਜ ਕੀਤਾ ਗਿਆ ਹੈ।ਇਹ ਜਸਵੀਰ ਕੌਰ ਉਰਫ ਫੌਜਣ ਉਕਤ ਭੈੜੀ ਪ੍ਰਵਿਰਤੀ ਵਾਲੀ ਅਤੇ ਨਾਮੀ ਸਮਗੱਲਰ ਹੈ।ਇਸਦੇ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਹਨ।
ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਪੁੱਜੇਗੀ
ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ...























